ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਅਗਸਤ
ਦਿੱਲੀ ਦੇ ਸਰਕਾਰੀ ਸਕੂਲ ਦੀਆਂ ਦੋ ਵਿਦਿਆਰਥਣਾਂ ਜਮਾਤ ਵਿੱਚ ਪੱਖਾ ਡਿੱਗਣ ਕਾਰਨ ਜ਼ਖ਼ਮੀ ਹੋ ਗਈਆਂ।
ਦਿੱਲੀ ਪੁਲੀਸ ਨੇ ਦੱਸਿਆ ਕਿ ਇੱਕ ਜਾਂਚ ਅਧਿਕਾਰੀ ਹਸਪਤਾਲ ਪਹੁੰਚ ਗਿਆ ਸੀ ਪਰ ਨਾਂਗਲੋਈ ਦੇ ਜੀਜੀਐਸਐਸ ਸਕੂਲ ਦੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੇ ਘਟਨਾ ਬਾਰੇ ਕੋਈ ਬਿਆਨ ਨਹੀਂ ਦਿੱਤਾ ਸੀ। ਲੜਕੀਆਂ ਨੂੰ ਸੋਨੀਆ ਹਸਪਤਾਲ ਲਿਜਾਇਆ ਗਿਆ।
ਪੁਲੀਸ ਨੇ ਦੱਸਿਆ ਕਿ ਦਿੱਲੀ ਦੇ ਬਾਹਰੀ ਜ਼ਿਲ੍ਹੇ ਦੇ ਇੱਕ ਸਰਕਾਰੀ ਸਕੂਲ ਵਿੱਚ ਪੜ੍ਹਦੀਆਂ 14 ਤੇ 15 ਸਾਲ ਦੀਆਂ ਦੋ ਲੜਕੀਆਂ ਸ਼ਨਿਚਰਵਾਰ ਸਵੇਰੇ ਉਨ੍ਹਾਂ ਦੇ ਕਲਾਸਰੂਮ ਵਿੱਚ ਛੱਤ ਦਾ ਪੱਖਾ ਡਿੱਗਣ ਕਾਰਨ ਜ਼ਖਮੀ ਹੋ ਗਈਆਂ ਸਨ। ਪੁਲੀਸ ਨੇ ਦੱਸਿਆ ਕਿ ਲੜਕੀਆਂ ਨੂੰ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ। 14 ਸਾਲ ਦੀ ਬੱਚੀ ਦੀ ਮਾਂ ਨੇ ਕਿਹਾ, ‘ਮੇਰੀ ਬੇਟੀ ਸ਼ਨਿਚਰਵਾਰ ਸਵੇਰੇ ਕਲਾਸਰੂਮ ਵਿੱਚ ਪੜ੍ਹ ਰਹੀ ਕਿ ਪੱਖਾ ਉਸ ਦੇ ਸਿਰ ’ਤੇ ਡਿੱਗਣ ਤੋਂ ਬਾਅਦ ਬੇਹੋਸ਼ ਹੋ ਗਈ। ਸਕੂਲ ਦਾ ਗਾਰਡ ਉਸ ਨੂੰ ਹਸਪਤਾਲ ਲੈ ਗਿਆ। ਹੁਣ ਉਹ ਬਿਹਤਰ ਹੈ ਪਰ ਉਸ ਨੂੰ ਅਜੇ ਵੀ ਚੱਕਰ ਆ ਰਹੇ ਹਨ ਤੇ ਸਿਰ ਵਿੱਚ ਦਰਦ ਹੈ।’ ਇਸ ਸਬੰਧੀ ਪੀੜਤ ਕੁੜੀ ਨੇ ਕਿਹਾ, ‘ਮੈਂ ਹੁਣ ਠੀਕ ਮਹਿਸੂਸ ਕਰ ਰਹੀ ਹਾਂ, ਚੱਕਰ ਆ ਰਹੇ ਹਨ। ਡਾਕਟਰ ਨੇ ਮੈਨੂੰ ਜ਼ਿਆਦਾ ਉੱਚੀ ਨਾ ਬੋਲਣ ਦੀ ਸਲਾਹ ਦਿੱਤੀ ਹੈ। ਪੱਖਾ ਮੇਰੇ ਅਤੇ ਮੇਰੇ ਕੋਲ ਬੈਠੀ ਕੁੜੀ ਉੱਤੇ ਡਿੱਗ ਪਿਆ ਸੀ। ਉਸ ਨੂੰ ਇੱਕ ਛੋਟਾ ਜਿਹਾ ਕੱਟ ਲੱਗਾ ਸੀ।’
ਪੁਲੀਸ ਨੇ ਦੱਸਿਆ ਕਿ ਇੱਕ ਜਾਂਚ ਅਧਿਕਾਰੀ ਹਸਪਤਾਲ ਪਹੁੰਚ ਗਿਆ ਸੀ ਪਰ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਘਟਨਾ ਦੇ ਸਬੰਧ ਵਿੱਚ ਕੋਈ ਬਿਆਨ ਨਹੀਂ ਦਿੱਤਾ ਸੀ। ਡੀਸੀਪੀ (ਆਊਟਰ) ਸਮੀਰ ਸ਼ਰਮਾ ਅਨੁਸਾਰ ਡਾਇਰੀ ਐਂਟਰੀ ’ਤੇ ਤਿਆਰ ਕੀਤੀ ਐਮਐਲਸੀ ਦੇ ਆਧਾਰ ’ਤੇ ਨਾਂਗਲੋਈ ਸਟੇਸ਼ਨ ਵਿੱਚ ਕੇਸ ਦਰਜ ਕੀਤਾ ਗਿਆ ਹੈ।