ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਮਾਰਚ
ਇਥੇ ਨਾਇਜੀਰੀਅਨ ਨਾਗਰਿਕ ਦੀ ਮੌਤ ਤੋਂ ਬਾਅਦ ਤਿਲਕ ਨਗਰ ਥਾਣੇ ਦੇ ਇੱਕ ਬਾਹਰ ਭੀੜ ਇਕੱਠੀ ਹੋਣ ’ਤੇ ਤਣਾਅ ਬਣ ਗਿਆ, ਸਥਿਤੀ ਨੂੰ ਕਾਬੂ ਕਰਨ ਲਈ ਵੱਡੀ ਗਿਣਤੀ ਵਿੱਚ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ। ਪੁਲੀਸ ਨੇ ਕਿਹਾ ਕਿ ਅੱਜ ਸਵੇਰੇ ਸਾਢੇ ਤਿੰਨ ਵਜੇ ਇੱਕ ਨਾਇਜੀਰੀਅਨ ਨਾਗਰਿਕ ਨੂੰ ਮ੍ਰਿਤਕ ਡੀਡੀਯੂ ਹਸਪਤਾਲ ਵਿੱਚ ਲਿਆਂਦਾ ਗਿਆ। ਜਾਣਕਾਰੀ ਅਨੁਸੀਰ ਮ੍ਰਿਤਕ ਤਿਲਕ ਨਗਰ ਵਿੱਚ ਰਹਿੰਦਾ ਸੀ, ਦੋ ਹੋਰ ਨਾਇਜੀਰੀਅਨ ਨਾਗਰਿਕ ਜੋ ਉਸ ਦੇ ਨਾਲ ਸਨ ਨੇ ਦੋਸ਼ ਲਾਇਆ ਕਿ ਐਤਵਾਰ ਸਵੇਰੇ ਦਿੱਲੀ ਪੁਲੀਸ ਦੇ ਇੱਕ ਜਵਾਨ ਵੱਲੋਂ ਕਥਿਤ ਤੌਰ ’ਤੇ ਹਮਲਾ ਕਰਨ ਤੋਂ ਬਾਅਦ ਹੀ ਉਸਦੀ ਮੌਤ ਹੋ ਗਈ ਹੈ। ਮੌਤ ਤੋਂ ਬਾਅਦ ਤਿਲਕ ਨਗਰ ਥਾਣੇ ਦੇ ਬਾਹਰ ਭੀੜ ਇਕੱਠੀ ਹੋਣ ’ਤੇ ਤਣਾਅ ਬਣ ਗਿਆ ਸਥਿਤੀ ਨੂੰ ਕਾਬੂ ਕਰਨ ਲਈ ਵੱਡੀ ਗਿਣਤੀ ਵਿੱਚ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ। ਮ੍ਰਿਤਕ ਦੇ ਰਿਸ਼ਤੇਦਾਰ ਨੇ ਦੋਸ਼ ਲਾਇਆ ਕਿ ਨਾਇਜੀਰੀਅਨ ਨਾਗਰਿਕ ਦੀ ਮੌਤ ਤਿਲਕ ਨਗਰ ਵਿੱਚ ਦਿੱਲੀ ਪੁਲੀਸ ਦੇ ਇੱਕ ਜਵਾਨ ਵੱਲੋਂ ਵਰ੍ਹਾਏ ਡੰਡੇ ਕਾਰਨ ਹੋਈ ਹੈ। ਪੁਲੀਸ ਨੇ ਦੱਸਿਆ ਕਿ ਅੱਜ ਪਹਿਲਾਂ ਤਿਲਕ ਨਗਰ ਖੇਤਰ ਵਿੱਚ ਨਾਇਜੀਰੀਆ ਦੇ 3 ਨਾਗਰਿਕਾਂ ਨੂੰ ਤਸਦੀਕ ਕਰਨ ਲਈ ਦਿੱਲੀ ਪੁਲੀਸ ਦੇ ਅਧਿਕਾਰੀਆਂ ਨੇ ਰੋਕ ਲਿਆ ਸੀ। ਜਦੋਂ ਉਨ੍ਹਾਂ ਨੂੰ ਆਪਣਾ ਆਈ.ਡੀ. ਪ੍ਰਮਾਣ ਦਿਖਾਉਣ ਲਈ ਕਿਹਾ ਗਿਆ ਤਾਂ ਇਹ 3 ਨਾਗਰਿਕ ਭੱਜ ਨਿਕਲੇ ਤੇ ਪਿੱਛੇ ਪੁਲੀਸ ਦੀ ਭੱਜ ਪਈ ਪਰ ਇਸੇ ਦੌਰਾਨ ਇਕ ਪੁਲੀਸ ਵਾਲੇ ਦਾ ਡੰਡਾ ਉਕਤ ਇਕ ਨਾਇਜੀਰੀਅਨ ਨਗਾਰਿਕ ਦੇ ਸਿਰ ਵਿੱਚ ਲੱਗਾ। ਉਸ ਦੇ ਨਾਲ ਦੇ ਵਿਦੇਸ਼ੀ ਨਾਗਰਿਕਾਂ ਨੇ ਕਥਿਤ ਦੋਸ਼ ਲਾਇਆ ਕਿ ਇਹ ਮੌਤ ਡੰਡੇ ਦੀ ਸੱਟ ਕਾਰਨ ਹੋਈ ਹੈ। ਪੁਲੀਸ ਅਨੁਸਾਰ ਵਿਅਕਤੀ ਦਾ ਐਮਐਲਸੀ ਸਰੀਰ ਉੱਤੇ ਕੋਈ ਤਾਜ਼ੀ ਬਾਹਰੀ ਸੱਟ ਨਹੀਂ ਦਰਸਾਉਂਦਾ। ਦਿੱਲੀ ਪੁਲੀਸ ਮੌਤ ਦੇ ਅਸਲ ਕਾਰਨਾਂ ਦੀ ਜਾਂਚ ਕਰ ਰਹੀ ਸੀ।