ਨਵੀਂ ਦਿੱਲੀ (ਨਿੱਜੀ ਪੱਤਰ ਪ੍ਰੇਰਕ): ਇੱਥੇ ਸਿਵਲ ਲਾਈਨ ਸਥਿਤ ਰਾਜਕੀਯ ਪ੍ਰਤਿਭਾ ਵਿਕਾਸ ਸਕੂਲ ਵੱਲੋਂ ਵਿਦਿਆਰਥੀਆਂ ਨੂੰ ਨਿਸ਼ਕਾਮ ਪੰਜਾਬੀ ਪੜ੍ਹਾਉਣ ਦੀ ਸੇਵਾ ਬਦਲੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਨਾਨਕ ਪਿਆਉ ਦੀ ਸੀਨੀਅਰ ਪੰਜਾਬੀ ਅਧਿਆਪਕਾ ਅਮਰਦੀਪ ਕੌਰ ਨੂੰ ਪ੍ਰਿੰਸੀਪਲ ਡਾ. ਰਵਿੰਦਰ ਕੁਮਾਰ ਅਤੇ ਇੰਚਾਰਜ ਮੰਜੂਸ਼ਾ ਸ਼ਰਮਾ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ। ਇਹ ਸਨਮਾਨ ਅਮਰਦੀਪ ਕੌਰ ਵੱਲੋਂ ਸਕੂਲ ਦੀ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੂੰ ‘ਆਨਲਾਈਨ’ ਵਿਧੀ ਨਾਲ ਪੰਜਾਬੀ ਵਿਸ਼ਾ ਪੜ੍ਹਾਉਣ ਬਦਲੇ ਦਿੱਤਾ ਗਿਆ ਹੈ। ਅਮਰਦੀਪ ਕੌਰ ਦੀ ਅਣਥੱਕ ਮਿਹਨਤ ਸਦਕਾ ਦੱਸਵੀਂ ਜਮਾਤ ਦੇ ਵਿਦਿਆਰਥੀਆਂ ਦਾ ਨਤੀਜਾ ਵੀ ਸੌ ਫੀਸਦੀ ਰਿਹਾ।