ਵਿਦਿਆਰਥੀਆਂ ਲਈ ਦਾਖ਼ਲੇ ਦੀ ਆਨਲਾਈਨ ਪ੍ਰਕਿਰਿਆ ਸ਼ੁਰੂ

ਵਿਦਿਆਰਥੀਆਂ ਲਈ ਦਾਖ਼ਲੇ ਦੀ ਆਨਲਾਈਨ ਪ੍ਰਕਿਰਿਆ ਸ਼ੁਰੂ

ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਸਤੰਬਰ

ਜਮਾਤ ਛੇਵੀਂ ਤੋਂ ਨੌਵੀਂ ਤੇ 11 ਵੀਂ ਤੱਕ ਦੇ ਦਿੱਲੀ ਸਰਕਾਰ ਦੇ ਸਕੂਲਾਂ ’ਚ ਦਾਖਲੇ ਦੀ ਆਨਲਾਈਨ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਆਨਲਾਈਨ ਦਾਖਲੇ ਦੇ ਪਹਿਲੇ ਪੜਾਅ ਵਿੱਚ ਆਪਣੇ ਬੱਚਿਆਂ ਨੂੰ ਰਜਿਸਟਰ ਕਰਨ ਵਿੱਚ ਅਸਮਰਥ ਮਾਪਿਆਂ ਲਈ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਗਈ। ਦੂਜੇ ਪੜਾਅ ਦੀ ਇਹ ਰਜਿਸਟ੍ਰੇਸ਼ਨ 3 ਅਕਤੂਬਰ ਤੱਕ ਰਹੇਗੀ। ਪਹਿਲੇ ਪੜਾਅ ’ਚ ਛੇਵੀਂ ਤੋਂ ਬਾਰ੍ਹਵੀਂ ਜਮਾਤ ਵਿਚ ਦਾਖਲੇ ਲਈ ਕੁੱਲ 64,995 ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਇਨ੍ਹਾਂ ਵਿਚੋਂ 64,450 ਵਿਦਿਆਰਥੀਆਂ ਨੂੰ ਸਕੂਲ ਅਲਾਟ ਕੀਤੇ ਗਏ ਹਨ। ਪਹਿਲੇ ਪੜਾਅ ਦੇ ਬਿਨੈਕਾਰਾਂ ਦੇ ਦਸਤਾਵੇਜ਼ਾਂ ਦੀ ਤਸਦੀਕ ਦੀ ਪ੍ਰਕਿਰਿਆ ਚੱਲ ਰਹੀ ਹੈ। ਪਹਿਲੇ ਪੜਾਅ ਲਈ ਦਾਖ਼ਲਾ ਪ੍ਰਕਿਰਿਆ 30 ਸਤੰਬਰ ਤੱਕ ਪੂਰੀ ਹੋ ਜਾਵੇਗੀ। ਦੂਜੇ ਪੜਾਅ ਦੀਆਂ ਅਰਜ਼ੀਆਂ 3 ਅਕਤੂਬਰ ਤੱਕ ਲਈਆਂ ਜਾਣਗੀਆਂ। ਨੌਵੀਂ ਤੇ ਗਿਆਰ੍ਹਵੀਂ ਜਮਾਤ ਲਈ ਦਾਖਲਾ ਪ੍ਰਕਿਰਿਆ 15 ਅਕਤੂਬਰ ਤੱਕ ਪੂਰੀ ਹੋ ਜਾਵੇਗੀ। ਛੇਵੀਂ ਤੋਂ ਅੱਠਵੀਂ ਜਮਾਤ ਦੀ ਪ੍ਰਕਿਰਿਆ 26 ਅਕਤੂਬਰ ਤੱਕ ਚੱਲੇਗੀ। ਆਨਲਾਈਨ ਦਾਖਲਾ ਰਜਿਸਟ੍ਰੇਸ਼ਨ ਫਾਰਮ ਜਮ੍ਹਾਂ ਕਰਨ ਲਈ ਲਿੰਕ ਦਿੱਲੀ ਸਰਕਾਰ ਦੀ ਵੈੱਬਸਾਈਟ ਦੇ ਹੋਮ ਪੇਜ ‘ਤੇ ਉਪਲਬਧ ਹੈ। ਬਿਨੈਕਾਰ ਜਿਨ੍ਹਾਂ ਨੇ ਪਹਿਲੇ ਪੜਾਅ ’ਚ ਅਰਜ਼ੀ ਦਿੱਤੀ ਹੈ ਤੇ ਜਿਨ੍ਹਾਂ ਨੂੰ ਸਕੂਲ ਅਲਾਟ ਕਰ ਦਿੱਤੇ ਗਏ ਹਨ ਜਾਂ ਜੋ ਪਹਿਲਾਂ ਹੀ ਕਿਸੇ ਸਰਕਾਰੀ ਫੰਡ ਪ੍ਰਾਪਤ ਸਕੂਲ ਵਿੱਚ ਪੜ੍ਹ ਰਹੇ ਹਨ ਅਪਲਾਈ ਕਰਨ ਦੇ ਯੋਗ ਨਹੀਂ ਹਨ। ਛੇਵੀਂ ਤੋਂ ਨੌਵੀਂ ਜਮਾਤ ਲਈ ਰਜਿਸਟ੍ਰੇਸ਼ਨ ਵਿਚ ਸਿਰਫ ਇਕ ਕਦਮ ਹੈ। ਇਸ ਵਿਚ ਰਜਿਸਟ੍ਰੇਸ਼ਨ ਨੰਬਰ ਰਜਿਸਟਰਡ ਮੋਬਾਈਲ ਨੰਬਰ ‘ਤੇ ਭੇਜਿਆ ਜਾਵੇਗਾ। ਦਾਖਲਾ ਨੰਬਰ ਦਾਖਲੇ ਦੀ ਸਥਿਤੀ ਬਾਰੇ ਜਾਣਕਾਰੀ ਲਈ ਵਰਤਿਆ ਜਾ ਸਕਦਾ ਹੈ। ਗਿਆਰ੍ਹਵੀਂ ਜਮਾਤ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਵਿਚ ਦੋ ਪੜਾਅ ਹਨ। ਪਹਿਲੇ ਪੜਾਅ ਵਿਚ ਰਜਿਸਟਰੀਕਰਨ ਨੰਬਰ ਤੇ ਪਾਸਵਰਡ ਮਿਲ ਜਾਵੇਗਾ। ਦੂਜੇ ਪੜਾਅ ਵਿੱਚ ਬਿਨੈਕਾਰ ਨੂੰ ਉਸ ਰਜਿਸਟਰੀ ਨੰਬਰ ਤੇ ਪਾਸਵਰਡ ਨਾਲ ਨਿਰਧਾਰਤ ਲਿੰਕ ਤੇ ਲੌਗਇਨ ਕਰਨ ਤੋਂ ਬਾਅਦ ਰਜਿਸਟ੍ਰੇਸ਼ਨ ਫਾਰਮ ਨੂੰ ਪੂਰਾ ਕਰਨਾ ਪਵੇਗਾ। ਇਹ ਦੋਵਾਂ ਕਦਮਾਂ ਨੂੰ ਪੂਰਾ ਕਰਨਾ ਜ਼ਰੂਰੀ ਹੈ ਨਹੀਂ ਤਾਂ ਬਿਨੈ-ਪੱਤਰ ਰੱਦ ਕਰ ਦਿੱਤਾ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਖੇਤੀ ਕਾਨੂੰਨ: ਸਮੁੱਚੇ ਦੇਸ਼ ’ਚ ਮਘੇਗਾ ਕਿਸਾਨ ਅੰਦੋਲਨ

ਖੇਤੀ ਕਾਨੂੰਨ: ਸਮੁੱਚੇ ਦੇਸ਼ ’ਚ ਮਘੇਗਾ ਕਿਸਾਨ ਅੰਦੋਲਨ

ਦੇਸ਼ ਵਿਆਪੀ ਚੱਕਾ ਜਾਮ 5 ਨੂੰ, 26-27 ਨਵੰਬਰ ਨੂੰ ‘ਦਿੱਲੀ ਚੱਲੋ’ ਪ੍ਰੋਗ...

ਅਨਲੌਕ: 30 ਨਵੰਬਰ ਤੱਕ ਜਾਰੀ ਰਹਿਣਗੇ ਮੌਜੂਦਾ ਦਿਸ਼ਾ-ਨਿਰਦੇਸ਼

ਅਨਲੌਕ: 30 ਨਵੰਬਰ ਤੱਕ ਜਾਰੀ ਰਹਿਣਗੇ ਮੌਜੂਦਾ ਦਿਸ਼ਾ-ਨਿਰਦੇਸ਼

ਕੇਂਦਰ ਸਰਕਾਰ ਵਲੋਂ 31 ਅਕਤੂਬਰ ਤੱਕ ਜਾਰੀ ਨਿਰਦੇਸ਼ਾਂ ਦੀ ਸਮਾਂ-ਸੀਮਾ ’ਚ...

ਸ਼ਹਿਰ

View All