ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਨਵੰਬਰ
ਪੰਜਾਬੀ ਸਾਹਿਤ ਸਭਾ ਵੱਲੋਂ ਮਰਹੂਮ ਚੇਅਰਮੈਨ ਤੇ ਪੰਜਾਬੀ ਭਵਨ ਦੇ ਸੰਸਥਾਪਕ ਭਾਪਾ ਪ੍ਰੀਤਮ ਸਿੰਘ ਦੀ ਯਾਦ ਵਿਚ 5 ਨਵੰਬਰ ਨੂੰ 16ਵਾਂ ਤੇ 17ਵਾਂ ਭਾਸ਼ਨ ਪੰਜਾਬੀ ਭਵਨ ਵਿੱਚ ਕਰਵਾਇਆ ਜਾ ਰਿਹਾ ਹੈ। ਸਾਹਿਤ ਤੇ ਇਤਿਹਾਸ ਚਿੰਤਕ ਪ੍ਰੋ. ਕਰਮ ਤੇਜ ਸਿੰਘ ਸਰਾਓ ‘ਬਾਕੂ ਦਾ ਅਗਨੀ ਮੰਦਰ: ਬਾਬਾ ਨਾਨਕ ਅਤੇ ਉਦਾਸੀ ਸੰਪ੍ਰਦਾਇ’ ਵਿਸ਼ੇ ’ਤੇ, ਜਦੋਂਕਿ ਡਾ. ਵਨੀਤਾ ‘ਪੰਜਾਬੀ ਨਾਰੀਵਾਦ ਦੇ ਨਕਸ਼ ਤੇ ਨੁਹਾਰ’ ’ਤੇ ਆਪਣੇ ਭਾਸ਼ਨ ਦੇਣਗੇ। ਭਾਸ਼ਨ ਲੜੀ ਦੇ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਪੰਜਾਬੀ ਤੇ ਅੰਗਰੇਜ਼ੀ ਦੇ ਇਤਿਹਾਸ ਚਿੰਤਕ ਪ੍ਰੋ. ਭਗਵਾਨ ਜੋਸ਼ ਕਰਨਗੇ। ਪੰਜਾਬੀ ਭਵਨ ਦੇ ਡਾਇਰੈਕਟਰ ਬਲਬੀਰ ਮਾਧੋਪੁਰੀ ਨੇ ਦੱਸਿਆ ਕਿ ਕਰੋਨਾ ਕਾਲ ਦੌਰਾਨ ਇਹ ਭਾਸ਼ਨ ਨਹੀਂ ਕਰਵਾਏ ਜਾ ਸਕੇ ਤੇ ਹੁਣ ਦੋਵੇਂ ਭਾਸ਼ਨ ਇੱਕੋ ਦਿਨ ਕਰਵਾਏ ਜਾ ਰਹੇ ਹਨ।