ਸਿਰਸਾ ਤੇ ਕਾਲਕਾ ਦਾ ‘ਆਵਾਜ਼-ਏ-ਕੌਮ’ ਐਵਾਰਡ ਨਾਲ ਸਨਮਾਨ

ਇੰਦਰਜੀਤ ਮੌਂਟੀ ਤੇ ਜਸਬੀਰ ਕਾਕਾ ਵੱਲੋਂ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ

ਸਿਰਸਾ ਤੇ ਕਾਲਕਾ ਦਾ ‘ਆਵਾਜ਼-ਏ-ਕੌਮ’ ਐਵਾਰਡ ਨਾਲ ਸਨਮਾਨ

ਸਿਰਸਾ ਤੇ ਕਾਲਕਾ ਦਾ ਸਨਮਾਨ ਕਰਦੀ ਹੋਈ ਵਿਕਾਸਪੁਰੀ ਦੀ ਸੰਗਤ। -ਫੋਟੋ: ਦਿਓਲ

ਪੱਤਰ ਪ੍ਰੇਰਕ

ਨਵੀਂ ਦਿੱਲੀ, 22 ਫਰਵਰੀ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਵੱਲੋਂ ਸਿੱਖ ਪੰਥ ਦੀ ਚੜ੍ਹਦੀਕਲਾ ਤੇ ਮਨੁੱਖਤਾ ਦੀ ਸੇਵਾ ਲਈ ਕੀਤੇ ਗਏ ਕੰਮਾਂ ਨੂੰ ਵੇਖਦਿਆਂ ਵਿਕਾਸਪੁਰੀ ਦੀ ਸੰਗਤ ਤੇ ਦਿੱਲੀ ਕਮੇਟੀ ਦੇ ਸਾਬਕਾ ਮੈਂਬਰ ਇੰਦਰਜੀਤ ਸਿੰਘ ਮੌਂਟੀ ਵੱਲੋਂ ਇਨ੍ਹਾਂ ਦਾ ‘ਆਵਾਜ਼-ਏ-ਕੌਮ’ ਐਵਾਰਡ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ’ਤੇ ਇੰਦਰਜੀਤ ਸਿੰਘ ਮੌਟੀ ਤੇ ਜਸਬੀਰ ਸਿੰਘ ਕਾਕਾ ਨੇ ਸ਼੍ਰੋਮਣੀ ਅਕਾਲੀ ਦਲ ਵਿਚ ਆਪਣੇ ਸਾਥੀਆਂ ਸਮੇਤ ਸ਼ਾਮਲ ਹੋਣ ਦਾ ਐਲਾਨ ਕੀਤਾ ।

ਇਥੇ ਕਰਵਾਏ ਇਸ ਸਨਮਾਨ ਸਮਾਗਮ ਵਿਚ ਇੰਦਰਜੀਤ ਸਿੰਘ ਮੌਂਟੀ ਨੇ ਕਿਹਾ ਕਿ ਸ੍ਰੀ ਸਿਰਸਾ ਤੇ ਸ੍ਰੀ ਕਾਲਕਾ ਵੱਲੋਂ ਪਿਛਲੇ ਦੋ ਸਾਲਾਂ ਦੌਰਾਨ ਜਿਸ ਤਰੀਕੇ ਨਾਲ ਦਿੱਲੀ ਗੁਰਦੁਆਰਾ ਕਮੇਟੀ ਦਾ ਕੰਮ ਸੰਭਾਲਦਿਆਂ ਸੰਗਤ ਖਾਸ ਤੌਰ ’ਤੇ ਮਨੁੱਖਤਾ ਦੀ ਸੇਵਾ ਲਈ ਜੋ ਕੰਮ ਕੀਤਾ ਗਿਆ, ਉਸ ਨਾਲ ਦੁਨੀਆਂ ਭਰ ਵਿਚ ਸਿੱਖਾਂ ਦਾ ਮਾਣ ਸਤਿਕਾਰ ਵਧਿਆ ਹੈ। ਉਨ੍ਹਾਂ ਕਿਹਾ ਕਿ ਕਮੇਟੀ ਨੇ ਨਾ ਸਿਰਫ ਲੌਕਡਾਊਨ ਦੌਰਾਨ ਰੋਜ਼ਾਨਾ 2 ਲੱਖ ਲੋਕਾਂ ਲਈ ਲੰਗਰ ਲਗਾਇਆ ਬਲਕਿ ਦਿੱਲੀ ਦੇ ਕੋਨੇ ਕੋਨੇ ਵਿਚ ਇਹ ਲੰਗਰ ਪਹੁੰਚਾਇਆ। ਇਥੇ ਹੀ ਬੱਸ ਨਹੀਂ ਸਗੋਂ ਕਰੋਨਾ ਮਰੀਜ਼ਾਂ ਲਈ ਮੁਫਤ ਐਂਬੂਲੈਂਸ ਵੀ ਪ੍ਰਦਾਨ ਕੀਤੀ ਤੇ ਫਿਰ ਬਾਲਾ ਪ੍ਰੀਤਮ ਦਵਾਖਾਨੇ ਖੋਲ੍ਹੇ ਤੇ ਹੁਣ ਦੁਨੀਆਂ ਦਾ ਸਭ ਤੋਂ ਵੱਡਾ ਡਾਇਲਸਿਸ ਹਸਪਤਾਲ ਖੋਲ੍ਹਿਆ ਜਾ ਰਿਹਾ ਹੈ ਜੋ ਕਿ ਬਾਲਾ ਪ੍ਰੀਤਮ ਹਸਪਤਾਲ ਵਿਚ ਖੁੱਲ੍ਹ ਰਿਹਾ ਹੈ। ਇਸ ਮੌਕੇ ਸਨਮਾਨ ਲਈ ਧੰਨਵਾਦ ਕਰਦਿਆਂ ਸਿਰਸਾ ਤੇ ਕਾਲਕਾ ਨੇ ਕਿਹਾ ਕਿ ਇਹ ਸੰਗਤ ਵੱਲੋਂ ਦਿੱਤੇ ਪਿਆਰ, ਸਤਿਕਾਰ ਤੇ ਮਾਣ ਨਾਲ ਹੀ ਸੰਭਵ ਹੈ ਕਿ ਉਹ ਵੱਧ ਚੜ੍ਹ ਕੇ ਕੌਮ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਜਿਥੇ 7 ਮਾਰਚ ਨੂੰ ਕਮੇਟੀ ਵੱਲੋਂ ਦੁਨੀਆਂ ਦਾ ਸਭ ਤੋਂ ਵੱਡਾ ਡਾਇਲਸਿਸ ਸੈਂਟਰ ਖੋਲ੍ਹਿਆ ਜਾ ਰਿਹਾ ਹੈ, ਉਥੇ ਹੀ 11 ਮਾਰਚ ਨੂੰ ਅਤਿ ਆਧੁਨਿਕ ਡਾਇਗਨਾਸਟਿਕ ਸੈਂਟਰ ਵੀ ਖੋਲ੍ਹਿਆ ਜਾ ਰਿਹਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All