ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਅਗਸਤ
ਦਿੱਲੀ ਪੁਲੀਸ ਦੇ ਆਦਰਸ਼ ਨਗਰ ਥਾਣੇ ਦੇ ਐਸਐਚਓ ਵੱਲੋਂ ਫਲਾਈਓਵਰ ਉੱਪਰ ਬਣੇ ਮਜ਼ਾਰ ਦੇ ਵਿਰੁੱਧ ਆਵਾਜ਼ ਉਠਾਉਣ ਲਈ ਇੱਕ ਜਣੇ ਨੂੰ ਕਥਿਤ ਤੌਰ ’ਤੇ ਧਮਕਾਉਣ ਵਾਲੇ ਵਿਵਾਦਤ ਵਾਇਰਲ ਵੀਡੀਓ ਦੇ ਹਫ਼ਤੇ ਬਾਅਦ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਆਦਰਸ਼ ਨਗਰ ਥਾਣਾ ਖੇਤਰ ਵਿੱਚ ਇੱਕ ਫਲਾਈਓਵਰ ਉੱਤੇ ਬਣਾਈ ਗਈ ਕਬਰ ਬਾਰੇ ਇੱਕ ਵੀਡੀਓ ਵਾਇਰਲ ਹੋਇਆ ਸੀ। ਦਿੱਲੀ ਪੁਲੀਸ ਦੇ ਉੱਚ ਅਧਿਕਾਰੀਆਂ ਨੇ ਕਿਹਾ ਕਿ ਐਸਐਚਓ ਦੇ ਖ਼ਿਲਾਫ਼ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਜਿਸ ਦੇ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਪੁਲੀਸ ਸੂਤਰਾਂ ਦਾ ਕਹਿਣਾ ਹੈ ਕਿ ਐੱਸਐੱਚਓ ਡਿਊਟੀ ’ਤੇ ਸਮੇਂ ’ਤੇ ਨਹੀਂ ਆਇਆ ਤੇ ਪੀਸੀਆਰ ਕਾਲਾਂ ਨੂੰ ਚੰਗੀ ਤਰ੍ਹਾਂ ਨਹੀਂ ਸੰਭਾਲਿਆ। ਹਾਲਾਂਕਿ ਅਧਿਕਾਰੀ ਡਿਊਟੀ ਵਿੱਚ ਬੇਨਿਯਮੀਆਂ ਨੂੰ ਸੀਪੀ ਭਾਰਦਵਾਜ ਦੀ ਮੁਅੱਤਲੀ ਦਾ ਕਾਰਨ ਦੱਸਿਆ ਜਾ ਰਿਹਾ ਹੈ।