ਦਿੱਲੀ ਐਨਸੀਆਰ ਵਿੱਚ ਪ੍ਰਦੂਸ਼ਣ ਦੇ ਪੱਧਰ ’ਚ ਸੁਧਾਰ ਦੀ ਸੰਭਾਵਨਾ

ਦਿੱਲੀ ਐਨਸੀਆਰ ਵਿੱਚ ਪ੍ਰਦੂਸ਼ਣ ਦੇ ਪੱਧਰ ’ਚ ਸੁਧਾਰ ਦੀ ਸੰਭਾਵਨਾ

ਕੇਜਰੀਵਾਲ ਦੀ ਰਿਹਾਇਸ਼ ਨੇੜੇ ਛਿੜਕਾਅ ਕਰਦੇ ਹੋਏ ਲੋਕ ਨਿਰਮਾਣ ਮਹਿਕਮੇ ਦੇ ਬਾਗ਼ਬਾਨੀ ਮਹਿਕਮੇ ਦੇ ਮੁਲਾਜ਼ਮ।-ਫੋਟੋ: ਦਿਓਲ

ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਅਕਤੂਬਰ

ਕੌਮੀ ਰਾਜਧਾਨੀ ਦਿੱਲੀ ਵਿੱਚ ਪ੍ਰਦੂਸ਼ਣ ਘਟਣ ਦੀ ਸੰਭਾਵਨਾ ਹੈ। ਸਵੇਰੇ ਹਵਾ ਸ਼ੁੱਧਤਾ ਸੂਚਕ ਅੰਕ (ਏਕਿਊਆਈ) 381 ਮਾਪਿਆ ਗਿਆ ਜੋ ਬਹੁਤ ਮਾੜੇ ਵਰਗ ਵਿੱਚ ਆਉਂਦਾ ਹੈ। ਸਵੇਰੇ ਹਵਾਵਾਂ ਤੇਜ਼ ਚੱਲਣ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ ਜਿਸ ਤੋਂ ਪ੍ਰਦੂਸ਼ਣ ਦਿੱਲੀ ਤੇ ਐੱਨਸੀਆਰ ਵਿੱਚੋਂ ਕੁੱਝ ਘਟਣ ਦੀ ਉਮੀਦ ਹੈ। ਇਸੇ ਦੌਰਾਨ ਦਿੱਲੀ ਦੇ ਤਿੰਨਾਂ ਨਗਰ ਨਿਗਮਾਂ, ਲੋਕ ਨਿਰਮਾਣ ਵਿਭਾਗ ਤੇ ਹੋਰਨਾਂ ਵੱਲੋਂ ਦਿੱਲੀ ਦੀਆਂ ਸੜਕਾਂ ਕਿਨਾਰੇ ਦਰੱਖ਼ਤਾਂ ਪੌਦਿਆਂ ਤੇ ਹਰਿਆਲੀ  ਉੱਪਰ ਜੰਮੀ ਧੂੜ ਹਟਾਉਣ ਲਈ ਪਾਣੀ ਦੀ ਛਿੜਕਾਅ ਕੀਤਾ ਜਾਂਦਾ ਹੈ।

  ਬੀਤੇ ਦਿਨ ਤੋਂ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਕਮੀ ਦੇਖ ਗਈ ਤੇ ਸਰਕਾਰੀ ਅੰਕੜਿਆਂ ਮੁਤਾਬਕ 1143 ਥਾਵਾਂ ਉਪਰ ਪਰਾਲੀ ਤੇ ਹੋਰ ਫਸਲੀ ਰਹਿੰਦ-ਖੂੰਹਦ ਸਾੜੀ ਗਈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੇ ਅਨੁਸਾਰ ਦਿੱਲੀ ਦੇ 35 ਪ੍ਰਦੂਸ਼ਣ ਨਿਗਰਾਨੀ ਸਟੇਸ਼ਨਾਂ ਵਿਚੋਂ ਬਾਰ੍ਹਾਂ ਨੇ ‘ਗੰਭੀਰ’ ਹਵਾ ਦੀ ਗੁਣਵੱਤਾ ਦੇ ਸੂਚਕਾਂਕ ਦਿਖਾਇਆ। ਦਿੱਲੀ ਦੇ ਬਵਾਨਾ ਖੇਤਰ ਵਿੱਚ ਹਵਾ ਦੀ ਕੁਆਲਟੀ ਦਾ ਸਭ ਤੋਂ ਖਰਾਬ ਇੰਡੈਕਸ 447 ਦਰਜ ਕੀਤਾ ਗਿਆ ਜੋ ‘ਗੰਭੀਰ’ ਸ਼੍ਰੇਣੀ ਵਿਚ ਆਉਂਦਾ ਹੈ। ਇਨ੍ਹਾਂ ਤੋਂ ਇਲਾਵਾ 22 ਪ੍ਰਦੂਸ਼ਣ ਨਿਗਰਾਨੀ ਸਟੇਸ਼ਨ ਨੇ ‘ਬਹੁਤ ਮਾੜਾ’ ਤੇ ਇਕ ਦਰਮਿਆਨੀ ਹਵਾ ਦੀ ਗੁਣਵੱਤਾ ਦਾ ਸੂਚਕ ਦਿਖਾਇਆ। ਇਸ ਦੌਰਾਨ, ਦਿੱਲੀ ਦੇ ਗੁਆਂਢੀ ਖੇਤਰਾਂ -ਗੁਰੂਗਰਾਮ, ਗਾਜ਼ੀਆਬਾਦ, ਫਰੀਦਾਬਾਦ, ਨੋਇਡਾ ਤੇ ਗ੍ਰੇਟਰ ਨੋਇਡਾ ਵਿੱਚ ਵੀ ‘ਬਹੁਤ ਮਾੜੀ’ ਹਵਾ ਦੀ ਗੁਣਵੱਤਾ ਦਰਜ ਕੀਤੀ ਗਈ। ਗ੍ਰੇਟਰ ਨੋਇਡਾ ਤੇ ਨੋਇਡਾ ਦੀ ਹਵਾ ਇਸ ਸਮੇਂ ਸਭ ਤੋਂ ਪ੍ਰਦੂਸ਼ਿਤ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All