ਕੁਲਦੀਪ ਸਿੰਘ
ਨਵੀਂ ਦਿੱਲੀ, 12 ਜੂਨ
ਪੰਜਾਬੀ ਲੋਕ ਮੰਚ ਦੀ ਸਾਹਿਤਕ ਇਕੱਤਰਤਾ ਭਗਤ ਨਾਮਦੇਵ ਲਾਇਬ੍ਰੇਰੀ ਪਹਾੜ ਗੰਜ ਨਵੀਂ ਦਿੱਲੀ ਦੇ ਹਾਲ ਵਿੱਚ ਹੋਈ, ਜਿਸ ਦੀ ਪ੍ਰਧਾਨਗੀ ਗਜ਼ਲੋ ਬਰਜਿੰਦਰ ਚੌਹਾਨ ਨੇ ਕੀਤੀ। ਉਸਤਾਦ ਸ਼ਾਇਰ ਜਨਾਬ ਸੁਲੱਖਣ ਸਰਹੱਦੀ ਮੁੱਖ ਮਹਿਮਾਨ ਵਜੋਂ ਅਤੇ ਸੰਗੀਤਕਾਰ ਭਾਈ ਬਲਦੀਪ ਸਿੰਘ ਤੇ ਸ਼ਾਇਰ ਮੋਹਨਜੀਤ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਆਰੰਭ ’ਚ ਪੰਜਾਬੀ ਲੋਕ ਮੰਚ ਦੇ ਸਰਪ੍ਰਸਤ ਡਾ. ਹਰਮੀਤ ਸਿੰਘ ਨੇ ਸਾਰਿਆਂ ਦਾ ਸਵਾਗਤ ਕੀਤਾ। ਇਸ ਪ੍ਰੋਗਰਾਮ ਵਿੱਚ ਚਾਰ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਜਸਵੰਤ ਸੇਖਵਾਂ ਦਾ ਗਜ਼ਲ-ਸੰਗ੍ਰਹਿ ‘ਸਿੱਖੀ ਦਾ ਜਲੌਅ’, ਬਲਵਿੰਦਰ ਕੌਰ ਖੁਰਾਣਾ ਦਾ ਕਹਾਣੀ-ਸੰਗ੍ਰਹਿ ‘ਨਿਰਮੋਹੇ’, ਤਰਿੰਦਰ ਕੌਰ ਦਾ ਕਾਵਿ-ਸੰਗ੍ਰਹਿ ‘ਸੁਣ ਸਖੀਏ’ ਅਤੇ ਰਾਜਿੰਦਰ ਬਿਆਲਾ ਦਾ ਪੰਜਾਬੀ ਤੇ ਹਿੰਦੀ ਵਿੱਚ ਕਾਵਿ-ਸੰਗ੍ਰਹਿ ‘ਉਰਮਿਲਾ’ ਸ਼ਾਮਲ ਸਨ। ਇਨ੍ਹਾਂ ਪੁਸਤਕਾਂ ’ਤੇ ਭਾਈ ਬਲਦੀਪ ਸਿੰਘ, ਮੋਹਨਜੀਤ, ਸੁਲੱਖਣ ਸਰਹੱਦੀ, ਡਾ. ਪਰਮਜੀਤ ਕੌਰ ਪਾਹੁਲ, ਡਾ. ਪ੍ਰਿਥਵੀ ਰਾਜ ਥਾਪਰ, ਅਮੀਆਂ ਕੁੰਵਰ ਅਤੇ ਡਾ. ਹਰਵਿੰਦਰ ਸਿੰਘ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ।