ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਮਈ
ਦਿੱਲੀ ਐਂਡ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ (ਡੀਡੀਸੀਏ) ਦੇ ਪ੍ਰਧਾਨ ਰੋਹਨ ਜੇਤਲੀ ਨੇ ਰਾਜ ਸਰਕਾਰ ਨੂੰ ਪੱਤਰ ਲਿਖ ਕੇ ਅਰੁਣ ਜੇਤਲੀ ਸਟੇਡੀਅਮ ਨੂੰ ਕੋਵਿਡ -19 ਮਹਾਮਾਰੀ ਦੇ ਮੱਦੇਨਜ਼ਰ ਟੀਕਾਕਰਨ ਲਈ ਜਗ੍ਹਾ ਵਜੋਂ ਵਰਤਣ ਦੀ ਪੇਸ਼ਕਸ਼ ਕੀਤੀ ਹੈ। ਜੇਤਲੀ ਨੇ ਕਿਹਾ ਕਿ ਉਸਨੇ ਸਰਕਾਰ ਨੂੰ ਇੱਕ ਪੱਤਰ ਲਿਖਿਆ ਹੈ ਤੇ ਉਸਦੇ ਦਫ਼ਤਰ ਨੂੰ ਵੀ ਜਵਾਬ ਮਿਲਿਆ ਹੈ। ਜੇਤਲੀ ਨੇ ਕਿਹਾ, ‘‘ਮੈਂ ਲਿਖਿਆ ਕਿ ਜੇ ਉਹ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਟੀਕਾਕਰਨ ਲਈ ਕੇਂਦਰ ਦੀ ਜ਼ਰੂਰਤ ਹੈ ਤਾਂ ਡੀਡੀਸੀਏ ਅਹਾਤੇ ਦੀ ਵਰਤੋਂ ਕੀਤੀ ਜਾ ਸਕਦੀ ਹੈ, ਸਾਡੇ ਸਟੇਡੀਅਮ ਦੇ ਅਹਾਤੇ ਵਿਚ ਸਾਡੇ ਕੋਲ ਸਹੂਲਤ ਹੈ, ਜਿਥੇ ਪ੍ਰਤੀ ਦਿਨ 10,000 ਲੋਕਾਂ ਨੂੰ ਟੀਕਾ ਲਗਾਇਆ ਜਾ ਸਕਦਾ ਹੈ।