ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਮਾਰਚ
ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੇ ਮੁੱਖ ਮਾਰਗਾਂ ’ਤੇ ਮੋਰਚੇ ਲਾ ਕੇ ਬੈਠੇ ਕਿਸਾਨਾਂ ਦੇ ਮਨੋਰੰਜਨ ਲਈ ਨਾਟਕ ਟੋਲੀਆਂ ਸ਼ੁਰੂ ਤੋਂ ਹੀ ਸਰਗਰਮ ਹਨ। ਟਿਕਰੀ, ਗਾਜ਼ੀਪੁਰ ਤੇ ਸਿੰਘੂ ਦੇ ਮੋਰਚਿਆਂ ਦੇ ਮੰਚਾਂ ਤੋਂ ਕਲਾਕਾਰ, ਕਲਾਕਾਰ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਰਹੇ ਹਨ। ਉਹ ਜਿੱਥੇ ਕਿਸਾਨੀ ਵਿਸ਼ਿਆਂ ’ਤੇ ਬਾਤ ਪਾਉਂਦੇ ਹਨ ਉੱਥੇ ਹੀ ਨਿੱਗਰ ਮਨੋਰੰਜਨ ਵੀ ਕਰਦੇ ਹਨ। ਨੌਜਵਾਨਾਂ ਵੱਲੋਂ ਜਿਸ ਸਮਰਪਨ ਭਾਵਨਾ ਨਾਲ ਮੋਰਚਿਆਂ ਦੇ ਮੰਚਾਂ ਤੋਂ ਕਲਾ ਪੇਸ਼ ਕੀਤੀ ਜਾ ਰਹੀ ਹੈ ਉਸ ਨਾਲ ਵੱਖਰੇ ਰੰਗ ਮੋਰਚਿਆਂ ਵਿੱਚ ਦੇਖਣ ਨੂੰ ਮਿਲ ਰਹੇ ਹਨ।
ਅੱਜ ਰੰਗਕਰਮੀਆਂ ਦੇ ‘ਦਿ ਪਾਰਟੀਕਲ ਕੁਲੈਕਟਿਵ’ ਨੇ ਸਿੰਘੂ ਬਾਰਡਰ ‘ਤੇ ਇਕ ਨਾਟਕ ‘ਦਾਣਾ ਦਾਣਾ ਇਨਕਲਾਬ’ ਖੇਡਿਆ। ਇਸ ਨਾਟਕ ਵਿਚ ਕਿਸਾਨ ਅੰਦੋਲਨ ਦੇ ਗੀਤ ਵੀ ਸ਼ਾਮਲ ਕੀਤੇ ਗਏ ਸਨ। ਕਲਾਕਾਰਾਂ ਨੇ ਕਲਾ ਦੇ ਸਹੀ ਅਰਥਾਂ ਨੂੰ ਸਮਝਦਿਆਂ ਸਰਕਾਰਾਂ ਦੇ ਹਮਲਿਆਂ ‘ਤੇ ਵਿਅੰਗ ਕੱਸਿਆ ਅਤੇ ਕਿਸਾਨੀ ਲਹਿਰ ਦਾ ਖੁੱਲ੍ਹ ਕੇ ਸਮਰਥਨ ਕੀਤਾ।