ਈਦ-ਉਲ ਜ਼ੁਹਾ ਮੌਕੇ ਮਸਜਿਦਾਂ ਵਿੱਚ ਰੌਣਕਾਂ

ਮੁਸਲਿਮ ਭਾਈਚਾਰੇ ਨੇ ਜਾਮਾ ਮਸਜਿਦ ਅਤੇ ਫਤਿਹਪੁਰੀ ਮਸਜਿਦ ’ਚ ਅਦਾ ਕੀਤੀ ਨਮਾਜ਼; ਸਮਾਜਿਕ ਦਾ ਦੂਰੀ ਰੱਖਿਆ ਖ਼ਿਆਲ

ਈਦ-ਉਲ ਜ਼ੁਹਾ ਮੌਕੇ ਮਸਜਿਦਾਂ ਵਿੱਚ ਰੌਣਕਾਂ

ਦਿੱਲੀ ਦੀ ਜਾਮਾ ਮਸਜਿਦ ਵਿੱਚ ਨਮਾਜ਼ ਅਦਾ ਕਰਦੇ ਹੋਏ ਮੁਸਲਿਮ ਭਾਈਚਾਰੇ ਦੇ ਲੋਕ।

ਨਵੀਂ ਦਿੱਲੀ, 1 ਅਗਸਤ

ਦਿੱਲੀ ਵਿੱਚ ਅੱਜ ਈਦ-ਉਲ ਜ਼ੁਹਾ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ। ਕਰੋਨਾ ਮਹਾਮਾਰੀ ਦੌਰਾਨ ਜਾਰੀ ਪਾਬੰਦੀ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਮਸਜਿਦਾਂ ਵਿੱਚ ਨਮਾਜ਼ ਅਦਾ ਕੀਤੀ। ਉਨ੍ਹਾਂ ਨੂੰ ਵੱਲੋਂ ਜਾਨਵਰਾਂ ਦੀ ਕੁਰਬਾਨੀ ਦੀ ਰਸਮ ਵੀ ਅਦਾ ਕੀਤੀ ਗਈ।

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋੋਦੀਆ ਨੇ ਦਿੱਲੀ ਵਾਸੀਆਂ ਨੂੰ ਈਦ-ਉਲ ਜ਼ੁਹਾ ਦੇ ਤਿਉਹਾਰ ਵਧਾਈ ਦਿੱਤੀ ਹੈ। ਸ੍ਰੀ ਕੇਜਰੀਵਾਲ ਨੇ ਟਵੀਟ ਕੀਤਾ, ‘ਤੁਹਾਨੂੰ ਸਭ ਨੂੰ ਈਦ-ਉਲ ਅਜ਼ਹਾ ਵੀ ਹਾਰਦਿਕ ਵਧਾਈ।’ ਮਹਾਮਾਰੀ ਦੇ ਕਹਿਰ ਵਿਚਾਲੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਇਸਲਾਮਿਕ ਰਸਮਾਂ ਅਦਾ ਕਰਦਿਆਂ ਸਮਾਜਿਕ ਦੂਰੀ ਬਣਾਈ ਰੱਖੀ ਅਤੇ ਨਮਾਜ਼ ਅਦਾ ਕਰਨ ਲਈ ਸ਼ਹਿਰ ਦੀਆਂ ਮਸਜਿਦਾਂ ’ਚ ਗਏ। ਉਨ੍ਹਾਂ ਨੇ ਲਾਗ ਦਾ ਫੈਲਾਅ ਰੋਕਣ ਲਈ ਨਮਾਜ਼ ਅਦਾ ਕਰਨ ਮਗਰੋਂ ਗਲੇ ਮਿਲਣ ਅਤੇ ਇੱਕ ਦੂਜੇ ਨਾਲ ਹੱਥ ਮਿਲਾਉਣ ਤੋਂ ਵੀ ਪ੍ਰਹੇਜ਼ ਕੀਤਾ।

ਪੁਰਾਣੀ ਦਿੱਲੀ ਦੀ ਜਾਮਾ ਮਸਜਿਦ ਅਤੇ ਫਤਿਹਪੁਰੀ ਮਸਜਿਦ ’ਚ ਸਵੇਰੇ ਵੱਡੀ ਗਿਣਤੀ ’ਚ ਲੋਕ ਨਮਾਜ਼ ਅਦਾ ਕਰਨ ਪਹੁੰਚੇ। ਫਤਿਹਪੁਰੀ ਮਸਜਿਦ ਦੇ ਸ਼ਾਹੀ ਇਮਾਮ ਮੁਫ਼ਤੀ ਮੁਕੱਰਮ ਨੇ ਕਿਹਾ, ‘ਲੋਕਾਂ ਨੇ ਮਸਜਿਦ ਵਿੱਚ ਨਮਾਜ਼ ਅਦਾ ਕਰਨ ਵੇਲੇ ਮਾਸਕ ਪਹਿਨੇ ਅਤੇ ਸਮਾਜਿਕ ਦੂਰੀ ਦੀ ਪਾਲਣਾ ਕੀਤੀ। ਮਸਜਿਦ ਭਰੀ ਹੋਈ ਸੀ ਪਰ ਪਿਛਲੇ ਵਰ੍ਹੇ ਦੀ ਤੁਲਨਾ ’ਚ ਇਹ ਘੱਟ ਸੀ, ਕਿਉਂਕਿ ਲੋਕਾਂ ਨੂੰ ਸੜਕਾਂ ਦੇ ਨਮਾਜ਼ ਅਦਾ ਕਰਨ ਦੀ ਆਗਿਆ ਨਹੀਂ ਸੀ।’ ਉਨ੍ਹਾਂ ਦੱਸਿਆ ਕਿ ਈਦ-ਉਲ ਜ਼ੁਹਾ ਦਾ ਅਰਥ ਕੁਰਬਾਨੀ ਦੀ ਈਦ ਹੈ। ਵਾਇਰਸ ਤੋਂ ਰਾਹਤ, ਸ਼ਾਂਤੀ ਅਤੇ ਵਿਕਾਸ ਦੀ ਦੁਆ ਕੀਤੀ ਗਈ। ਉਨ੍ਹਾਂ ਨੇ ਕੋਵਿਡ-19 ਦੇ ਖ਼ਿਲਾਫ਼ ਸਾਵਧਾਨੀਆਂ ਨਾਲ ਮਸਜਿਦ ’ਚ ਨਮਾਜ਼ ਪੜ੍ਹਨ ਦੀ ਇਜ਼ਾਜਤ ਦੇਣ ’ਤੇ ਅਧਿਕਾਰੀਆਂ ਦਾ ਧੰਨਵਾਦ ਵੀ ਕੀਤਾ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All