ਕੌਮੀ ਰਾਜਧਾਨੀ ਵਿੱਚ ਵਾਰਦਾਤਾਂ ਵਧੀਆਂ

ਕੌਮੀ ਰਾਜਧਾਨੀ ਵਿੱਚ ਵਾਰਦਾਤਾਂ ਵਧੀਆਂ

ਪੱਤਰ ਪ੍ਰੇਰਕ

ਨਵੀਂ ਦਿੱਲੀ, 1 ਮਾਰਚ

ਇੱਥੇ ਅੱਜ ਨੰਗਲੋਈ ਵਿੱਚ ਇੱਕ ਵਿਅਕਤੀ ਨੂੰ ਸ਼ਰਾਰਤੀ ਅਨਸਰਾਂ ਨੇ ਕਤਲ ਕਰ ਦਿੱਤਾ। ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। 27 ਫਰਵਰੀ ਦੀ ਰਾਤ 9 ਵਜੇ ਸਿਮਰਨ ਕੌਰ ਆਪਣੀ ਦੋ ਸਾਲਾਂ ਦੀ ਧੀ ਅਤੇ ਮਾਂ ਨਾਲ ਬਾਜ਼ਾਰ ਤੋਂ ਘਰ ਪਰਤ ਰਹੀ ਸੀ। ਸਿਮਰਨ ਨਾਲ ਵਾਪਰੀ ਇਹ ਘਟਨਾ ਉਸ ਦੇ ਘਰ ਤੋਂ ਸਿਰਫ 20 ਮੀਟਰ ਦੀ ਦੂਰੀ ’ਤੇ ਵਾਪਰੀ ਹੈ ਜਦੋਂ ਕਿ ਉਥੇ ਇਕ ਘਟਨਾ ਵਾਲੀ ਥਾਂ ਤੋਂ 100 ਮੀਟਰ ਦੀ ਦੂਰੀ ’ਤੇ ਪੁਲੀਸ ਚੌਕੀ ਹੈ। ਪੁਲੀਸ ਨੇ ਦੱਸਿਆ ਕਿ ਮੁਲਜ਼ਮ ਨੇ ਸਿਮਰਨ ਕੌਰ ’ਤੇ ਚਾਕੂ ਨਾਲ ਹਮਲਾ ਕੀਤਾ  ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਉਥੇ ਮ੍ਰਿਤਕ ਐਲਾਨ ਦਿੱਤਾ ਗਿਆ। 24 ਫਰਵਰੀ ਨੂੰ ਬੁੜਾਰੀ ਖੇਤਰ ਵਿੱਚ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਤੇ ਲਾਸ਼ ਨੂੰ ਇੱਕ ਬੈਗ ਵਿੱਚ ਪੈਕ ਕਰਕੇ ਆਪਣੀ ਭੈਣ ਦੇ ਘਰ ਵਿੱਚ ਲੁਕੋ ਦਿੱਤਾ। ਪੁਲੀਸ ਨੇ ਦੋਸ਼ੀ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ। 25 ਫਰਵਰੀ ਨੂੰ ਚਾਣਕਿਆਪੁਰੀ ਖੇਤਰ ਦੇ ਇੱਕ ਪੰਜ ਤਾਰਾ ਹੋਟਲ ਵਿੱਚ ਇੱਕ ਲੜਕੀ ਨਾਲ ਬਲਾਤਕਾਰ ਦੀ ਇੱਕ ਘਟਨਾ ਸਾਹਮਣੇ ਆਈ। ਪੀੜਤ ਲੜਕੀ ਨੇ ਚਾਣਕਿਆਪੁਰੀ ਥਾਣੇ ਵਿਚ ਕੇਸ ਦਰਜ ਕੀਤਾ ਹੈ। 21 ਫਰਵਰੀ ਨੂੰ ਲੜਕੀ ਦੀ ਹੱਤਿਆ ਕਰ ਦਿੱਤੀ ਗਈ ਸੀ। 

ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਤੋਂ 20 ਕਿਲੋ ਚੂਰਾਪੋਸਤ ਬਰਾਮਦ 

ਟੋਹਾਣਾ (ਪੱਤਰ ਪ੍ਰੇਰਕ): ਪੁਲੀਸ ਦੀ ਗਸ਼ਤੀ ਪਾਰਟੀ ਨੇ ਸੜਕ ’ਤੇ ਵਾਹਨਾਂ ਦੀ ਚੈਕਿੰਗ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਕੋਲੋਂ ਥੈਲੇ ਬੰਦ ਵਿੱਚ ਚੂਰਾ ਪੋਸਤ ਬਰਾਮਦ ਕਰਕੇ ਦੋਵਾਂ ਨੂੰ ਹਿਰਾਸਤ ਵਿੱਚ ਲੈ ਕੇ ਮੋਟਰਸਾਈਕਲ ਵੀ ਕਬਜ਼ੇ ਵਿੱਚ ਲੈ ਲਿਆ ਹੈ। ਡੀਐੱਸਪੀ ਨੇ ਦੱਸਿਆ ਕਿ 20 ਕਿੱਲੋ 300 ਗਰਾਮ ਚੂਰਾ ਪੋਸਤ ਦੀ ਤਸਕਰੀ ਕਰਦੇ ਦੋ ਨੌਜਵਾਨਾਂ ਦੀ ਪਛਾਣ ਪੂਰਨਮੱਲ ਉਰਫ਼ ਕਾਲੂ ਪਿੰਡ ਸੁਲੀਖੇੜਾ ਤੇ ਜਗਦੀਸ਼ ਉਰਫ਼ ਜੱਗਾ ਵਜੋਂ ਹੋਈ ਹੈ। ਪੁਲੀਸ ਨੇ ਜਗਦੀਸ਼ ਨੂੰ ਪੁਲੀਸ ਰਿਮਾਂਡ ’ਤੇ ਲੈ ਲਿਆ ਹੈ। 

ਨਾਜਾਇਜ਼ ਬੰਦੂਕ ਤੇ 16 ਕਾਰਤੂਸ ਸਣੇ ਕਾਬੂ 

ਟੋਹਾਣਾ (ਪੱਤਰ ਪ੍ਰੇਰਕ): ਪਿੰਡ ਹੰਸੇਵਾਲਾ ਦੇ ਮਾਈਨਰ ’ਤੇ ਨਸ਼ਾ ਕਰਦੇ ਘੁੰਮ ਰਹੇ ਵਿਅਕਤੀ ਨੂੰ ਜਦੋ ਪੁਲ ਤੇ ਰੋਕ ਕੇ ਪੁਲੀਸ ਨੇ ਜਾਂਚ ਕੀਤੀ ਤਾਂ ਉਸ ਕੋਲੇਂ ਨਾਜਾਇਜ਼ 12 ਬੋਰ ਦੀ ਬੰਦੂਕ ਤੇ 16 ਜਿੰਦਾ ਕਾਰਤੂਸ ਮਿਲੇ। ਅਸਲੇ ਦੇ ਦਸਤਾਵੇਜ਼ ਨਾ ਹੋਣ ’ਤੇ ਪੁਲੀਸ ਨੇ ਕੇਸ ਦਰਜ ਕਰ ਲਿਆ। ਮੁਲਜ਼ਮ ਦੀ ਸ਼ਨਾਖ਼ਤ ਪਿੰਡ ਠੂਈਆਂ ਦੇ ਹਰਜੀਤ ਉਰਫ਼ ਜੀਤੂ ਵਜੋਂ ਹੋਈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All