ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਮਈ
ਆਉਟਰ ਦਿੱਲੀ ਪੁਲੀਸ ਨੇ ਇੱਕ ਵਿਦੇਸ਼ੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸਨੇ 23 ਵਿਅਕਤੀਆਂ ਨੂੰ ਰੈਮਡੇਸਿਵਿਰ ਦੇ ਟੀਕੇ ਲਗਾਉਣ ਦੇ ਨਾਮ ’ਤੇ 7 ਲੱਖ 50 ਹਜ਼ਾਰ ਰੁਪਏ ਦੀ ਠੱਗੀ ਮਾਰੀ ਪਰ ਉਨ੍ਹਾਂ ਨੂੰ ਟੀਕਾ ਨਹੀਂ ਦਿੱਤਾ। ਪੁਲੀਸ ਨੇ ਇਸ ਵਿਦੇਸ਼ੀ ਨਾਗਰਿਕ ਕੋਲੋਂ 10 ਸਿਮ ਕਾਰਡ, 5 ਮੋਬਾਈਲ ਫੋਨ ਸਮੇਤ 40 ਲੋਕਾਂ ਦੇ ਨਾਮ ਅਤੇ ਨੰਬਰ ਵੀ ਬਰਾਮਦ ਕੀਤੇ ਹਨ। ਕਰੋਨਾ ਮਾਮਲਿਆਂ ਵਿੱਚ ਵਾਧੇ ਦੇ ਨਾਲ ਦੇਸ਼ ਵਿੱਚ ਕਈ ਥਾਵਾਂ ’ਤੇ ਸਿਹਤ ਪ੍ਰਣਾਲੀ ਬੁਰੀ ਤਰ੍ਹਾਂ ਖ਼ਰਾਬ ਹੋਈ ਹੈ। ਇਸ ਦੇ ਨਾਲ ਬਹੁਤ ਸਾਰੀਆਂ ਥਾਵਾਂ ’ਤੇ ਲੋਕ ਆਕਸੀਜਨ ਤੋਂ ਰੈਮਡੇਸਿਵਿਰ ਟੀਕੇ ਦੀ ਲਾਲਸਾ ਕਰ ਰਹੇ ਹਨ ਕਿਉਂਕਿ ਕਰੋਨਾ ਦੀ ਲਾਗ ਨੇ ਚਾਰੇ ਪਾਸੇ ਹਾਹਾਕਾਰ ਮੱਚੀ ਹੋਈ ਹੈ, ਇਸ ਮਹਾਮਾਰੀ ਵਿੱਚ ਜਾਨ ਬਚਾਉਣ ਲਈ ਮੰਨੇ ਜਾਂਦੇ ਰੈਮਡੇਸਿਵਿਰ ਟੀਕੇ ਦੀ ਕਾਲਾਬਾਜ਼ਾਰੀ ਅੰਨ੍ਹੇਵਾਹ ਜਾਰੀ ਹੈ।