ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਅਗਸਤ
ਉੱਤਰੀ ਰੇਲਵੇ ਦੇ ਦਿੱਲੀ ਡਿਵੀਜ਼ਨ ਦੇ ਖਰਾਵੜ ਸਟੇਸ਼ਨ ‘ਤੇ ਮਾਲ ਗੱਡੀ ਪਟੜੀ ਤੋਂ ਉਤਰਨ ਕਾਰਨ ਅੱਜ ਰੋਹਤਕ-ਦਿੱਲੀ ਲਾਈਨ ’ਤੇ ਰੇਲ ਆਵਾਜਾਈ ਪ੍ਰਭਾਵਿਤ ਰਹੀ। ਇਸ ਸਬੰਧੀ ਉੱਤਰ ਪੂਰਬੀ ਰੇਲਵੇ ਨੇ ਦੱਸਿਆ ਕਿ ਗੱਡੀ ਦੇ ਅੱਠ ਡੱਬੇ ਪਟੜੀ ਤੋਂ ਉਤਰ ਕਾਰਨ ਲਾਈਨ ‘ਤੇ ਆਵਾਜਾਈ ਵਿੱਚ ਵਿਘਨ ਪਿਆ ਹੈ। ਉਧਰ, ਪੁਲੀਸ ਨੇ ਦੱਸਿਆ ਕਿ ਰੇਲਵੇ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ ਅਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਜਾਂਚ ਜਾਰੀ ਹੈ। ਰੋਹਤਕ ਪੁਲੀਸ ਦੇ ਸਹਾਇਕ ਸਬ-ਇੰਸਪੈਕਟਰ ਮਨੋਜ ਨੇ ਦੱਸਿਆ ਕਿ ਮਾਲ ਰੇਲਗੱਡੀ ਦਿੱਲੀ ਦੀ ਸ਼ਕੂਰ ਬਸਤੀ ਤੋਂ ਰੋਹਤਕ ਦੇ ਰਸਤੇ ਸੂਰਤਗੜ੍ਹ ਜਾ ਰਹੀ ਸੀ, ਜੋ ਕਿ ਕੋਲੇ ਨਾਲ ਲੱਦੀ ਹੋਈ ਸੀ। ਇਸ ਘਟਨਾ ਵਿੱਚ ਸੱਤ-ਅੱਠ ਵੈਗਨ ਪਟੜੀ ਤੋਂ ਉਤਰ ਗਏ, ਜਿਸ ਤੋਂ ਬਾਅਦ ਰੂਟ ‘ਤੇ ਰੇਲ ਆਵਾਜਾਈ ਪ੍ਰਭਾਵਿਤ ਹੋਈ ਅਤੇ ਰੇਲ ਪਟੜੀ ਨੂੰ ਵੀ ਨੁਕਸਾਨ ਪਹੁੰਚਿਆ ਹੈ।