ਪਹਿਲੀ ਮੁਸਲਿਮ ਖੋਜਾਰਥਣ ਨੂੰ ਡਾਕਟਰੇਟ ਦੀ ਡਿਗਰੀ

ਪਹਿਲੀ ਮੁਸਲਿਮ ਖੋਜਾਰਥਣ ਨੂੰ ਡਾਕਟਰੇਟ ਦੀ ਡਿਗਰੀ

ਉਮੇ ਐਮਨ ਨੂੰ ਡਿਗਰੀ ਦਿੰਦੇ ਮੁੱਖ ਮਹਿਮਾਨ।-ਫੋਟੋ: ਦਿਓਲ

ਪੱਤਰ ਪ੍ਰੇਰਕ

ਨਵੀਂ ਦਿੱਲੀ, 4 ਮਾਰਚ

ਪੰਜਾਬੀ ਵਿਭਾਗ (ਦਿੱਲੀ ਯੂਨੀਵਰਸਿਟੀ) ਦੀ ਖੋਜਾਰਥਣ ਉਮੇ ਐਮਨ ਨੇ ਪਹਿਲੀ ਮੁਸਲਿਮ ਖੋਜਾਰਥਣ ਵਜੋਂ ਵਿਭਾਗ ਤੋਂ ਪੰਜਾਬੀ ਵਿੱਚ ਪੀਐੱਚ.ਡੀ. ਕਰਨ ਦਾ ਮਾਣ ਹਾਸਲ ਕੀਤਾ ਹੈ। ਉਸ ਨੇ ਆਪਣੀ ਪੀਐੱਚ.ਡੀ., ਨਿਗਰਾਨ ਡਾ.ਰਵਿੰਦਰ ਸਿੰਘ (ਐਸੋਸੀਏਟ ਪ੍ਰੋਫ਼ੈਸਰ, ਦਿਆਲ ਸਿੰਘ ਕਾਲਜ) ਅਤੇ ਸਹਿ-ਨਿਗਰਾਨ ਪ੍ਰੋ.ਐਮ.ਏ.ਇਸਲਾਹੀ (ਪ੍ਰੋ.ਅਰਬੀ ਵਿਭਾਗ, ਜਵਾਹਰ ਲਾਲ ਨੇਹਰੂ ਯੂਨੀਵਰਸਿਟੀ) ਦੀ ਦੇਖ-ਰੇਖ ਵਿੱਚ ਕੀਤੀ। ਉਮੇ ਐਮਨ ਨੇ ਆਪਣੇ ਖੋਜ-ਕਾਰਜ ਦਾ ਵਿਸ਼ਾ “ਪੰਜਾਬੀ ਅਤੇ ਅਰਬੀ ਨਾਵਲਾਂ ਵਿੱਚ ਨਾਰੀ ਮਸਲਿਆਂ ਦੀ ਪ੍ਰਤੀਨਿਧਤਾ : ਇਕ ਤੁਲਨਾਤਮਕ ਅਧਿਐਨ” ਨੂੰ ਚੁਣਿਆ। ਇਸ ਵਿਸ਼ੇ ਅਧੀਨ ਉਮੇ ਨੇ ਆਪਣੇ ਇਸ ਖੋਜ-ਕਾਰਜ ਨੂੰ ਪੰਜ ਅਧਿਆਇਆਂ ਰਾਹੀਂ ਮੁਕੰਮਲ ਕੀਤਾ। ਜਿਸ ਵਿਚ ਪੰਜਾਬੀ ਅਤੇ ਅਰਬੀ ਨਾਵਲਾਂ ਦੇ ਤੁਲਨਾਤਮਕ ਅਧਿਐਨ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਦੋਹਾਂ ਸਮਾਜਾਂ ਵਿਚ ਸਭਿਆਚਾਰਕ, ਆਰਥਕ, ਰਾਜਨੀਤਿਕ, ਸਮਾਜਕ ਤੇ ਧਾਰਮਕ ਕਾਰਨਾਂ ਕਰਕੇ ਔਰਤ ‘ਤੇ ਹੋਣ ਵਾਲੀ ਵਧੀਕਿਆਂ ਨੂੰ ਪੇਸ਼ ਕਰਨ ਦੇ ਨਾਲ ਨਾਲ ਸਭਿਆਚਾਰਕ ਅਤੇ ਧਾਰਮਕ ਵੱਖਰਤਾਵਾਂ ਨੂੰ ਵੀ ਬਿਆਨ ਕੀਤਾ ਹੈ।97ਵੇਂਕਨਵੋਕੇਸ਼ਨ ਵਿਚ ਉਮੇ ਐਮਨ ਨੂੰ ਪੀਐਚ.ਡੀ ਦੀ ਡਿਗਰੀ ਮੁੱਖ ਮਹਿਮਾਨ ਰਮੇਸ਼ ਪੋਖਰੀਆਲ ‘ਨਿਸ਼ੰਕ’ (ਸਿੱਖਿਆ ਮੰਤਰੀ), ਗੈਸਟ ਆਫ਼ ਆਨਰ ਪੀ.ਕੇ.ਜੋਸ਼ੀ (ਚੇਅਰਪਰਸਨ, ਯੂ.ਪੀ.ਐੇਸ.ਸੀ) ਅਤੇ ਦਿੱਲੀ ਯੂਨੀਵਰਸਿਟੀ ਦੇ ਉਪ ਕੁਲਪਤੀ ਵੱਲੋਂ ਭੇਂਟ ਕੀਤੀ ਗਈ। ਉਮੇ ਐਮਨ ਦੇ ਨਿਗਰਾਨ ਡਾ. ਰਵਿੰਦਰ ਸਿੰਘ, ਡਾ. ਰਵਿੰਦਰ ਕੁਮਾਰ ਅਤੇ ਡਾ. ਕਮਲਜੀਤ ਸਿੰਘ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All