ਕੇਐੱਲ ਟੁਟੇਜਾ ਦੀ ਪੁਸਤਕ ’ਤੇ ਚਰਚਾ

ਕੇਐੱਲ ਟੁਟੇਜਾ ਦੀ ਪੁਸਤਕ ’ਤੇ ਚਰਚਾ

ਕੁਲਦੀਪ ਸਿੰਘ

ਨਵੀਂ ਦਿੱਲੀ, 27 ਅਕਤੂਬਰ

ਨੈਸ਼ਨਲ ਇੰਸਟੀਚਿਊਟ ਆਫ਼ ਪੰਜਾਬ ਸਟੱਡੀਜ਼, ਭਾਈ ਵੀਰ ਸਿੰਘ ਸਾਹਿਤ ਸਦਨ ਵਲੋਂ ਮਹੀਨਾਵਾਰ ਪੁਸਤਕ ਚਰਚਾ ਤਹਿਤ ਪ੍ਰੋ. ਕੇਐੱਲ ਟੁਟੇਜਾ ਦੀ ਪੁਸਤਕ ਰਿਲੀਜ਼ਨ, ਕਮਿਊਨਿਟੀ ਐਂਡ ਨੇਸ਼ਨ ’ਤੇ ਚਰਚਾ ਕੀਤੀ ਗਈ। ਮੁੱਖ ਬੁਲਾਰੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ ਤੋਂ ਭਾਰਤੀ ਇਤਿਹਾਸ ਦੇ (ਸਾਬਕਾ) ਪ੍ਰੋਫੈਸਰ ਮ੍ਰਿਦੁਲਾ ਮੁਖਰਜੀ ਅਤੇ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨਿਵਰਸਿਟੀ ਤੋਂ ਰਾਜਨੀਤੀ ਸ਼ਾਸਤਰ ਦੇ (ਸਾਬਕਾ) ਪ੍ਰੋਫੈਸਰ ਅਮਰਜੀਤ ਸਿੰਘ ਨਾਰੰਗ ਸਨ। ਦਿਆਲ ਸਿੰਘ ਈਵਨਿੰਗ ਕਾਲਜ, ਯੂਨਿਵਰਸਿਟੀ ਆਫ਼ ਦਿੱਲੀ ਦੇ ਐਸੋਸੀਏਟ ਪ੍ਰੋਫੈਸਰ ਡਾ. ਮਾਧੁਰੀ ਚਾਵਲਾ ਨੇ ਇਸਦਾ ਸੰਚਾਲਨ ਕੀਤਾ। ਲੇਖਕ ਟੁਟੇਜਾ ਵੀ ਇਸ ਆਨਲਾਈਨ ਚਰਚਾ ’ਚ ਸ਼ਾਮਲ ਹੋਏ। ਪ੍ਰੋਗਰਾਮ ਦਾ ਆਰੰਭ ਕਰਦਿਆਂ ਸਦਨ ਦੇ ਡਾਇਰੈਕਟਰ ਡਾ. ਮਹਿੰਦਰ ਸਿੰਘ ਨੇ ਸਦਨ ਦੀਆਂ ਪਿਛਲੇ ਕੁਝ ਸਮੇਂ ਤੋਂ ਗੁਰੂ ਸਾਹਿਬਾਨ ਦੀਆਂ ਮਨਾਈਆਂ ਜਾ ਰਹੀਆਂ ਸ਼ਤਾਬਦੀਆਂ ਨਾਲ ਸਬੰਧਤ ਅਕਾਦਮਿਕ ਗਤੀਵਿਧੀਆਂ ਦਾ ਜ਼ਿਕਰ ਕੀਤਾ। ਪ੍ਰੋ. ਮੁਖਰਜੀ ਅਨੁਸਾਰ ਪੁਸਤਕ ’ਚ ਸੰਪਰਦਾਇਕਤਾ ਅਤੇ ਸੰਪਰਦਾਇਕ ਸਹਿ-ਹੋਂਦ ਦੀ ਗੱਲ ਨੂੰ ਮੁੱਖ ਰੂਪ ’ਚ ਉਭਾਰਿਆ ਗਿਆ ਹੈ। ਪ੍ਰੋ. ਅਮਰਜੀਤ ਸਿੰਘ ਨਾਰੰਗ ਸੰਪਰਦਾਇਕ ਪਛਾਣ ਤੋਂ ਗੱਲ ਸ਼ੁਰੂ ਕਰਦਿਆਂ ਉਸ ਸਮੇਂ ਦਾ ਵਰਵਣ ਕਰਦੇ ਹਨ ਜਦੋਂ ਸਥਾਨਕਤਾ ਹੀ ਮਨੁੱਖ ਦੀ ਪਛਾਣ ਤੇ ਜੁੜਾਓ ਦਾ ਮੁੱਖ ਕੇਂਦਰ ਸੀ। ਪ੍ਰੋ. ਟੁਟੇਜਾ ਨੇ 1920 ਦੇ ਦੌਰਾਨ ਆਏ ਸਥਿਤੀਗਤ ਬਦਲਾਵ ਦੇ ਪਿੱਛੇ ਅੰਗਰੇਜ਼ਾਂ ਵੱਲੋਂ ਲਾਗੂ ਕੀਤੀ ਜਨਗਣਨਾ, ਭਾਸ਼ਾ ਨੀਤੀ ਤੇ ਰਾਖਵਾਂਕਰਨ ਦਾ ਜ਼ਿਕਰ ਕੀਤਾ।

ਸਿੱਖ ਇਤਿਹਾਸ ਬਾਰੇ ਵਿਚਾਰਾਂ

ਵਿਰਾਸਤ ਸਿਖਇਜ਼ਮ ਟਰੱਸਟ ਦੇ ਚੇਅਰਮੈਨ ਰਾਜਿੰਦਰ ਸਿੰਘ ਨੇ ਅਸਾਮ ਨਾਲ ਸਬੰਧਤ ਸਿੱਖ ਇਤਿਹਾਸ ਬਾਰੇ ਅਸਾਮ ਦੀ ਵਸਨੀਕ ਅਤੇ ਇਤਿਹਾਸ ਦੀ ਆਧਿਆਪਿਕਾ ਰੰਜਨਾ ਰਾਏ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਵਿਚ ਦੋਹਾਂ ਧਿਰਾਂ ਨੇ ਵਿਚਾਰਾਂ ਦੇ ਅਦਾਨ ਪ੍ਰਦਾਨ ਦੌਰਾਨ ਅਸਾਮ ਅਤੇ ਸਿੱਖ ਇਤਿਹਾਸ ਵਿੱਚ ਤਾਲਮੇਲ ਦੀ ਕਮੀ ਉੱਤੇ ਚਿੰਤਾ ਦਾ ਪ੍ਰਗਟਾਵਾ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਯੂਪੀਏ ਦਾ ਭਵਿੱਖ

ਯੂਪੀਏ ਦਾ ਭਵਿੱਖ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸ਼ਹਿਰ

View All