ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਜਨਵਰੀ
ਮਿਨੀ ਆਰਟੀਵੀ ਸਟੇਜ ਕੈਰੇਜ ਬੱਸਾਂ ਦੇ ਮਾਲਕਾਂ ਅਤੇ ਯੂਨੀਅਨਾਂ ਨੇ ਪਿਛਲੇ ਕੁਝ ਮਹੀਨਿਆਂ ਵਿੱਚ ਪਰਮਿਟਾਂ ’ਚ ਵਾਧਾ 10 ਸਾਲ ਤੋਂ ਵਧਾ ਕੇ 15 ਸਾਲ ਕਰਨ ਲਈ ਵਿਭਾਗ ਨੂੰ ਕਈ ਅਪੀਲਾਂ ਕੀਤੀਆਂ ਸਨ। ਕੋਵਿਡ-19 ਤੇ ਲੌਕਡਾਊਨ ਦੇ ਮੱਦੇਨਜ਼ਰ, ਟਰਾਂਸਪੋਰਟ ਵਿਭਾਗ ਨੇ ਰੈਪਿਡ ਟਰਾਂਜ਼ਿਟ ਵਾਹਨਾਂ (ਆਰਟੀਵੀ) ਨੂੰ ਇੱਕ ਸਾਲ ਦਾ ਵਾਧਾ ਦਿੱਤਾ ਹੈ ਜੋ ਸ਼ਹਿਰ ਵਿੱਚ ਆਖਰੀ ਮੀਲ ਕਨੈਕਟੀਵਿਟੀ ਦੇ ਇੱਕ ਮਹੱਤਵਪੂਰਨ ਹਿੱਸੇ ਵਜੋਂ ਕੰਮ ਕਰਦੇ ਹਨ। ਟਰਾਂਸਪੋਰਟ ਵਿਭਾਗ ਵੱਲੋਂ ਹਾਲ ਹੀ ਵਿੱਚ ਜਾਰੀ ਕੀਤੇ ਗਏ ਇੱਕ ਸਰਕੂਲਰ ਵਿੱਚ ਕਿਹਾ ਗਿਆ ਕਿ ਇਹ ਵਾਧਾ 1 ਜਨਵਰੀ ਤੋਂ 31 ਦਸੰਬਰ 2022 ਤੱਕ ਹੋਵੇਗਾ। ਉਨ੍ਹਾਂ ਕਿਹਾ ਕਿ ਤਾਲਾਬੰਦੀ ਦੌਰਾਨ ਇਹ ਵਾਹਨ ਨਹੀਂ ਚੱਲੇ। ਏਜੰਸੀਆਂ ਮਿਨੀ ਆਰਟੀਵੀ ਸਟੇਜ ਕੈਰੇਜ ਬੱਸਾਂ ਲਈ ਪਰਮਿਟ ਦੇ ਇੱਕ ਵਾਰ ਦੇ ਵਾਧੇ ਨੂੰ ਕੇਵਲ ਇੱਕ ਸਾਲ ਲਈ ਮਨਜ਼ੂਰੀ ਦੇਣ ਲਈ ਖੁਸ਼ ਹਨ।