
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਨਗਰ ਨਿਗਮ (ਐੱਮਸੀਡੀ) ਦੇ 250 ਵਾਰਡਾਂ ਲਈਆਂ ਪਈਆਂ ਵੋਟਾਂ ਦੀ ਗਿਣਤੀ 7 ਦਸੰਬਰ ਨੂੰ ਹੋਵੇਗੀ। ਇਨ੍ਹਾਂ ਵਾਰਡਾਂ ਲਈ ਵੋਟਿੰਗ 4 ਦਸੰਬਰ ਨੂੰ ਹੋਈ ਸੀ ਤੇ ਕੁੱਲ 1,349 ਉਮੀਦਵਾਰਾਂ ਦੀ ਕਿਸਮਤ ਦਾ ਭਲਕੇ ਫੈਸਲਾ ਹੋਵੇਗਾ। ਚੋਣ ਅਮਲਾ ਸਵੇਰੇ 8 ਵਜੇ ਗਿਣਤੀ ਸ਼ੁਰੂ ਕਰੇਗਾ। ਚੋਣ ਕਮਿਸ਼ਨ ਦੀ ‘ਨਿਗਮ ਚੁਨਾਵ’ ਐਪ ਉੱਤੇ ਵੀ ਨਤੀਜਿਆਂ ਨੂੰ ਟਰੈਕ ਕੀਤਾ ਜਾ ਸਕਦਾ ਹੈ। ਦਿੱਲੀ ਐਮਸੀਡੀ ‘ਆਪ’ ਤੇ ਭਾਜਪਾ ਲਈ ਮਹੱਤਵਪੂਰਨ ਹੈ। ਭਾਜਪਾ ਪਿਛਲੇ 15 ਸਾਲਾਂ ਤੋਂ ਨਿਗਮ ’ਤੇ ਕਾਬਜ਼ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ