ਨਵੀਂ ਦਿੱਲੀ, 4 ਜੁਲਾਈ
ਦਿੱਲੀ ਅਸੈਂਬਲੀ ਦਾ ਦੋ ਰੋਜ਼ਾ ਮੌਨਸੂਨ ਇਜਲਾਸ ਅੱਜ ਤੋਂ ਸ਼ੁਰੂ ਹੋ ਗਿਆ। ਇਜਲਾਸ ਦੇ ਪਹਿਲੇ ਦਿਨ ਅਸੈਂਬਲੀ ਨੇ ਮੈਂਬਰਾਂ/ਵਿਧਾਇਕਾਂ ਦੀਆਂ ਤਨਖਾਹਾਂ ’ਚ 66 ਫੀਸਦ ਤੋਂ ਵੱਧ ਦੇ ਇਜ਼ਾਫ਼ੇ ਨਾਲ ਸਬੰਧਤ ਬਿੱਲ ਅੱਜ ਪਾਸ ਕਰ ਦਿੱਤਾ। ਵਿਧਾਇਕਾਂ ਨੂੰ ਮੌਜੂਦਾ ਸਮੇਂ ਤਨਾਖਾਹ ਤੇ ਭੱਤਿਆ ਵਜੋਂ ਮਾਸਿਕ 54000 ਰੁਪਏ ਮਿਲਦੇ ਸਨ, ਜੋ ਹੁਣ ਵਾਧੇ ਮਗਰੋਂ 90,000 ਰੁਪਏ ਮਹੀਨਾ ਹੋ ਜਾਣਗੇ। ਅਸੈਂਬਰੀ ਵਿੱਚ ਮੰਤਰੀਆਂ, ਵਿਧਾਇਕਾਂ, ਮੁੱਖ ਵ੍ਹਿਪ, ਸਪੀਕਰ ਤੇ ਡਿਪਟੀ ਸਪੀਕਰ ਅਤੇ ਵਿਰੋਧੀ ਧਿਰ ਦੇ ਆਗੂ ਦੀਆਂ ਤਨਖਾਹਾਂ ’ਚ ਵਾਧੇ ਸਬੰਧੀ ਪੰਜ ਵੱਖੋ-ਵੱਖਰੇ ਬਿੱਲ ਰੱਖੇ ਗਏ ਸਨ, ਜਿਸ ਨੂੰ ਮੈਂਬਰਾਂ ਨੇ ਪਾਸ ਕਰ ਦਿੱਤਾ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਜਿਨ੍ਹਾਂ ਕੋਲ ਵਿੱਤ ਵਿਭਾਗ ਵੀ ਹੈ, ਨੇ ਕਿਹਾ, ‘‘ਸਿਆਸਤ ਵਿੱਚ ਪ੍ਰਤਿਭਾਵਾਨ ਲੋਕਾਂ ਨੂੰ ਸੱਦਾ ਦੇਣ ਲਈ ਪੁਰਸਕਾਰ ਦਾ ਹੋਣਾ ਚਾਹੀਦਾ ਹੈ। ਕਾਰਪੋਰੇਟਾਂ ਨੂੰ ਵੀ ਤਨਖਾਹਾਂ ਕਰਕੇ ਪ੍ਰਤਿਭਾਵਾਨ ਲੋਕਾਂ ਦਾ ਪੂਲ ਮਿਲਦਾ ਹੈ।’’ ਭਾਜਪਾ ਵਿਧਾਇਕ ਤੇ ਦਿੱਲੀ ਅਸੈਂਬਲੀ ਵਿੱਚ ਵਿਰੋਧੀ ਧਿਰ ਦੇ ਆਗੂ ਰਾਮਵੀਰ ਸਿੰਘ ਬਿਧੂਰੀ ਨੇ ਵੀ ਤਨਖਾਹਾਂ ’ਚ ਵਾਧੇ ਦੀ ਹਮਾਇਤ ਕੀਤੀ। -ਪੀਟੀਆਈ