ਨਵੀਂ ਦਿੱਲੀ, 1 ਸਤੰਬਰ
ਇਥੋਂ ਦੇ ਸਫ਼ਦਰਜੰਗ ਹਸਪਤਾਲ ਦੀ ਐੱਮਬੀਬੀਐੱਸ ਆਖਰੀ ਸਾਲ ਦੀ ਵਿਦਿਆਰਥਣ ਨੇ ਹੋਸਟਲ ਦੇ ਕਮਰੇ ਵਿੱਚ ਫਾਹਾ ਲੈ ਕੇ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ। ਹਸਪਤਾਲ ਦੀ ਪੁਲੀਸ ਚੌਕੀ ਨੂੰ ਅੱਜ ਤੜਕੇ 3.30 ਵਜੇ ਘਟਨਾ ਦੀ ਸੂਚਨਾ ਮਿਲੀ। ਦਿੱਲੀ ਦੀ ਰਹਿਣ ਵਾਲੀ ਵਿਦਿਆਰਥਣ ਸਫਦਰਜੰਗ ਹਸਪਤਾਲ ਦੇ ਐੱਮਬੀਬੀਐੱਸ ਗਰਲਜ਼ ਹੋਸਟਲ ਵਿੱਚ ਰਹਿੰਦੀ ਸੀ। ਸਫ਼ਦਰਜੰਗ ਹਸਪਤਾਲ ਵਿੱਚ ਆਪਣੀ ਇੰਟਰਨਸ਼ਿਪ ਕਰ ਰਹੀ ਵਿਦਿਆਰਥਣ ਦੀ ਹੋਸਟਲ ਦੇ ਕਮਰੇ ਵਿੱਚ ਲਟਕਦੀ ਲਾਸ਼ ਮਿਲੀ। ਘਟਨਾ ਸਮੇਂ ਕਮਰਾ ਅੰਦਰੋਂ ਬੰਦ ਸੀ। ਵਿਦਿਆਰਥਣ ਨੂੰ ਹਸਪਤਾਲ ਦੇ ਐਮਰਜੰਸੀ ਵਿਭਾਗ ਵਿੱਚ ਲਿਜਾਇਆ ਗਿਆ, ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲੀਸ ਨੇ ਦੱਸਿਆ ਕਿ ਵਿਦਿਆਰਥੀ ਦੀ ਡਾਇਰੀ ‘ਚ ਹੱਥ ਨਾਲ ਲਿਖਿਆ ‘ਸੁਸਾਈਡ ਨੋਟ’ ਮਿਲਿਆ ਹੈ।