ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਫਰਵਰੀ
ਉੱਤਰੀ ਦਿੱਲੀ ਮਿਉਂਸਿਪਲ ਕਾਰਪੋਰੇਸ਼ਨ ਦੀ ਸਥਾਈ ਕਮੇਟੀ ਨੇ ਬੁੱਧਵਾਰ ਨੂੰ ਇਕ ਮਤੇ ਨੂੰ ਹਰੀ ਝੰਡੀ ਦੇ ਦਿੱਤੀ ਹੈ, ਜੋ 29 ਪੁਰਾਣੇ ਬਾਜ਼ਾਰਾਂ ਨੂੰ ਨਿਯਮਤ ਕਰਨ ਦਾ ਰਾਹ ਪੱਧਰਾ ਕਰੇਗੀ। ਮੇਅਰ ਨੇ ਕਿਹਾ ਕਿ ਬਹੁਤੇ ਲੋਕ 1947 ਦੀ ਵੰਡ ਤੋਂ ਬਾਅਦ ਪਰਵਾਸ ਕਰ ਚੁੱਕੇ ਸਨ। ਮਤੇ ਅਨੁਸਾਰ ਲਾਇਸੰਸ ਫੀਸਾਂ ਹੁਣ ਇਨ੍ਹਾਂ ਮਾਰਕੀਟਾਂ ਦੇ ਵਪਾਰੀਆਂ ਤੋਂ ਸਹੀ ਤਰੀਕੇ ਨਾਲ ਇਕੱਤਰ ਕੀਤੀਆਂ ਜਾਣਗੀਆਂ। ਉੱਤਰੀ ਦਿੱਲੀ ਦੇ ਮੇਅਰ ਜੈ ਪ੍ਰਕਾਸ਼ ਨੇ ਕਿਹਾ ਕਿ ਲਗਭਗ ਪੰਜ ਸਾਲਾਂ ਤੋਂ ਕਿਰਾਏ ਘੱਟ ਹਨ ਤੇ ਇਨ੍ਹਾਂ ਬਾਜ਼ਾਰਾਂ ਵਿੱਚ ਕਈ ਥਾਵਾਂ ’ਤੇ ਅਣਅਧਿਕਾਰਤ ਉਸਾਰੀ ਹੋ ਰਹੀ ਸੀ। ਅੱਜ ਦੀ ਸਥਾਈ ਕਮੇਟੀ ਦਾ ਫ਼ੈਸਲਾ ਇਨ੍ਹਾਂ ਬਾਜ਼ਾਰਾਂ ਨੂੰ ਨਿਯਮਤ ਕਰਨ ਦਾ ਰਾਹ ਪੱਧਰਾ ਕਰੇਗਾ ਤਾਂ ਜੋ ਸਥਾਈ ਆਮਦਨ ਆ ਸਕੇ।