ਕਰੋਨਾ: ਦਿੱਲੀ ਸਰਕਾਰ ਕੋਲ ਟੀਕਿਆਂ ਦੀ ਘਾਟ

ਕਰੋਨਾ: ਦਿੱਲੀ ਸਰਕਾਰ ਕੋਲ ਟੀਕਿਆਂ ਦੀ ਘਾਟ

ਨਵੀਂ ਦਿੱਲੀ ਦੇ ਟੀਕਾਕਰਨ ਕੇਂਦਰ ਦਾ ਜਾਇਜ਼ਾ ਲੈਂਦੇ ਹੋਏ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ।

ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 8 ਮਈ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਦਿੱਲੀ ਵਿੱਚ ਕਰੋਨਾ ਖ਼ਿਲਾਫ਼ ਟੀਕਾਕਰਨ ਮੁਹਿੰਮ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ। ਖੁਰਾਕ 45 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਦਿੱਤੀ ਜਾ ਰਹੀ ਹੈ। ਵੱਡੀ ਗਿਣਤੀ ਵਿਚ ਨੌਜਵਾਨ ਵੀ ਕਰੋਨਾ ਟੀਕਾਕਰਨ ਲਈ ਆ ਰਹੇ ਹਨ ਤੇ ਟੀਕੇ ਲਗਾ ਰਹੇ ਹਨ। ਲਗਭਗ 100 ਸਕੂਲਾਂ ਵਿਚ ਪ੍ਰਬੰਧ ਹਨ। ਆਉਣ ਵਾਲੇ ਦਿਨਾਂ ਵਿਚ ਇਹ ਪ੍ਰਬੰਧ 250 ਤੋਂ 300 ਸਕੂਲਾਂ ਵਿਚ ਕਰ ਦਿੱਤਾ ਜਾਵੇਗਾ। ਅੱਜ ਦਿੱਲੀ ਵਿਚ ਹਰ ਰੋਜ਼ ਤਕਰੀਬਨ 1 ਲੱਖ ਟੀਕੇ ਲਗਾਏ ਜਾ ਰਹੇ ਹਨ। ਇਸ ਵਿਚੋਂ 50 ਹਜ਼ਾਰ 45 ਤੋਂ ਘੱਟ ਲੋਕ ਤੇ 50 ਹਜ਼ਾਰ 45 ਸਾਲ ਤੋਂ ਵੱਧ ਉਮਰ ਦੇ ਲੋਕ ਹਨ। ਕੇਜਰੀਵਾਲ ਨੇ ਕਿਹਾ, ‘‘ਬਹੁਤ ਸਾਰੇ ਲੋਕ ਦੂਸਰੇ ਰਾਜਾਂ ਤੋਂ ਆ ਕੇ ਟੀਕਾ ਲਗਵਾ ਰਹੇ ਹਨ। ਲੋਕ ਨੋਇਡਾ, ਗਾਜ਼ੀਆਬਾਦ ਤੇ ਫਰੀਦਾਬਾਦ ਤੋਂ ਆ ਰਹੇ ਹਨ। ਇਸ ਸਮੇਂ ਟੀਕੇ ਦੀ ਘਾਟ ਹੈ, ਜੇ ਸਾਨੂੰ ਟੀਕਾ ਪੂਰੀ ਮਾਤਰਾ ’ਚ ਮਿਲ ਜਾਂਦਾ ਹੈ ਤਾਂ 3 ਮਹੀਨਿਆਂ ’ਚ ਅਸੀਂ ਸਾਰਿਆਂ ਨੂੰ ਖੁਰਾਕ ਦੇ ਸਕਦੇ ਹਾਂ।’’

ਉਨ੍ਹਾਂ ਕਿਹਾ ਕਿ ਦਿੱਲੀ ਦੀ ਆਬਾਦੀ 2 ਕਰੋੜ ਹੈ। ਇੱਥੇ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿੱਚੋਂ 50 ਲੱਖ ਲੋਕ 45 ਸਾਲ ਤੋਂ ਵੱਧ ਉਮਰ ਦੇ ਹਨ। ਇਸਦਾ ਮਤਲਬ ਹੈ ਕਿ ਡੇਢ ਕਰੋੜ ਲੋਕਾਂ ਨੂੰ ਟੀਕਾ ਲਗਵਾਉਣਾ ਹੈ। ਦਿੱਲੀ ਨੂੰ 3 ਕਰੋੜ ਟੀਕੇ ਚਾਹੀਦੇ ਹਨ। ਹੁਣ ਤੱਕ 40 ਲੱਖ ਟੀਕੇ ਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਤਿੰਨ ਮਹੀਨੇ ’ਚ 2.60 ਕਰੋੜ ਟੀਕੇ ਲੋੜੀਂਦੇ ਹਨ। 80 ਤੋਂ 85 ਲੱਖ ਵੈਕਸੀਨ ਹਰ ਮਹੀਨੇ ਲੋੜੀਂਦੀ ਹੈ। ਜੇਕਰ ਐਨੇ ਟੀਕੇ ਗਿਣਤੀ ’ਚ ਮਿਲ ਜਾਣ ਤਾਂ 3 ਮਹੀਨੇ ’ਚ ਸਾਰੇ ਦਿੱਲੀ ਵਾਸੀਆਂ ਨੂੰ ਟੀਕੇ ਲੱਗ ਜਾਣਗੇ। ਹਰ ਮਹੀਨੇ 80 ਤੋਂ 85 ਲੱਖ ਟੀਕੇ ਦਿੱਲੀ ਅੰਦਰ ਲਾਉਣੇ ਪੈਣਗੇ। ਇਸ ਲਈ ਰੋਜ਼ਾਨਾ 3 ਲੱਖ ਟੀਕੇ ਲਗਾਉਣੇ ਪੈਣਗੇ। ਅੱਜ ਵੀ ਤਕਰੀਬਨ 1 ਲੱਖ ਟੀਕੇ ਦਿੱਤੇ ਜਾ ਰਹੇ ਹਨ। ਥੋੜ੍ਹੀ ਹੋਰ ਜ਼ਰੂਰਤ ਪਵੇਗੀ। ਕੇਂਦਰ ਸਰਕਾਰ ਨੂੰ ਬੇਨਤੀ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਿੱਲੀ ਨੂੰ ਢੁੱਕਵੀਂ ਮਾਤਰਾ ’ਚ ਟੀਕੇ ਦੇਵੇ। ਹਾਲ ਹੀ ’ਚ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਲਾਹਕਾਰ ਨੇ ਕਿਹਾ ਕਿ ਕਰੋਨਾ ਦੀ ਤੀਜੀ ਲਹਿਰ ਵੀ ਆ ਸਕਦੀ ਹੈ। ਸੁਪਰੀਮ ਕੋਰਟ ਵੀ ਚਿੰਤਤ ਹੈ। ਜੇ ਲੋਕਾਂ ਨੂੰ ਦਿੱਲੀ ’ਚ ਟੀਕਾ ਲਗਾਇਆ ਜਾਂਦਾ ਹੈ ਤਾਂ ਉਹ ਤੀਜੀ ਲਹਿਰ ਤੋਂ ਬਚ ਸਕਦੇ ਹਨ। ਜੇ ਕੇਂਦਰ ਸਰਕਾਰ ਮਦਦ ਕਰੇਗੀ ਤਾਂ ਸਭ ਕੁਝ ਕੀਤਾ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇਹ ਟੀਕਾ ਨਹੀਂ ਮਿਲ ਰਿਹਾ। ਮਾਹਿਰਾਂ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਇਹ ਟੀਕਾ ਛੋਟੇ ਬੱਚਿਆਂ ਨੂੰ ਵੀ ਲਗਵਾਇਆ ਜਾਵੇ। ਟੀਕਾ ਇਸ ਵੇਲੇ 5 ਤੋਂ 6 ਦਿਨਾਂ ਲਈ ਸਟਾਕ ’ਚ ਹੈ। ਉਮੀਦ ਹੈ ਕਿ ਕੇਂਦਰ ਸਰਕਾਰ ਦਿੱਲੀ ਨੂੰ ਵਧੇਰੇ ਟੀਕੇ ਮੁਹੱਈਆ ਕਰਵਾਏਗੀ।

ਮੁੱਖ ਮੰਤਰੀ ਵੱਲੋਂ ਟੀਕਾਕਰਨ ਕੇਂਦਰ ਦਾ ਦੌਰਾ

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਚਿਰਾਗ ਦਿੱਲੀ ਦੇ ਸਰਵੋਦਿਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿੱਚ ਟੀਕਾਕਰਨ ਕੇਂਦਰ ਦਾ ਦੌਰਾ ਕੀਤਾ ਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਸਰਕਾਰ ਟੀਕਾਕਰਨ ਕੇਂਦਰਾ ਨੂੰ 100 ਤੋਂ ਵਧਾ ਕੇ 300 ਕਰਨ ਜਾ ਰਹੀ ਹੈ ਤਾਂ ਜੋ ਰੋਜ਼ਾਨਾ ਤਿੰਨ ਲੱਖ ਟੀਕੇ ਲਗਾਉਣ ਦੀ ਸਮਰੱਥਾ ਵਿਕਸਤ ਕੀਤੀ ਜਾ ਸਕੇ। ਇਸ ਦੌਰਾਨ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਮੌਜੂਦ ਸਨ। ਇਕ ਸਵਾਲ ਦੇ ਜਵਾਬ ਵਿਚ ਕੇਜਰੀਵਾਲ ਨੇ ਕਿਹਾ, ‘‘ਕੇਂਦਰ ਸਰਕਾਰ ਵੀ ਇਸ ਵਿਚ ਮਦਦ ਕਰ ਰਹੀ ਹੈ। ਹੁਣ ਤੱਕ ਜਦੋਂ ਵੀ ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਪਈ ਹੈ, ਅਸੀਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ, ਕੇਂਦਰ ਸਰਕਾਰ ਨੇ ਜਿੰਨਾ ਹੋ ਸਕੇ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈ।’’

ਕੇਂਦਰ ਰੋਜ਼ਾਨਾ 700 ਮੀਟਰਿਕ ਟਨ ਆਕਸੀਜਨ ਯਕੀਨੀ ਬਣਾਏ: ਸਿਸੋਦੀਆ਼

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਿੱਲੀ ਦੇ ਕੋਟੇ ’ਚ ਆਕਸੀਜਨ ਦੀ ਸਥਿਤੀ ਬਾਰੇ ਚਾਨਣਾ ਪਾਇਆ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਦਿੱਲੀ ’ਚ ਰੋਜ਼ਾਨਾ 700 ਮੀਟਰਿਕ ਟਨ ਆਕਸੀਜਨ ਦੀ ਸਪਲਾਈ ਨੂੰ ਯਕੀਨੀ ਬਣਾਉਣ। ਸਿਸੋਦੀਆ ਨੇ ਕਿਹਾ ਕਿ ਦਿੱਲੀ ਨੂੰ ਰੋਜ਼ਾਨਾ 700 ਮੀਟਰਿਕ ਟਨ ਆਕਸੀਜਨ ਦੀ ਜ਼ਰੂਰਤ ਹੈ। ਉਪ ਮੁੱਖ ਮੰਤਰੀ ਨੇ ਕਿਹਾ ਕਿ 5 ਮਈ ਨੂੰ ਪਹਿਲੀ ਵਾਰ 730 ਮੀਟਰਿਕ ਟਨ ਆਕਸੀਜਨ ਦੀ ਸਪਲਾਈ ਕੀਤੀ ਗਈ ਸੀ ਪਰ ਉਸ ਤੋਂ ਬਾਅਦ 6 ਮਈ ਨੂੰ 577 ਮੀਟਰਿਕ ਟਨ ਤੇ 7 ਮਈ ਨੂੰ 487 ਮੀਟਰਿਕ ਟਨ ਦੀ ਸਪਲਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਨਿਰਧਾਰਤ ਮਾਪਦੰਡਾਂ ਦੀ ਵਰਤੋਂ ਕਰਦਿਆਂ ਹਸਪਤਾਲਾਂ ’ਚ ਬੈੱਡਾਂ ਦੀ ਗਿਣਤੀ ਅਤੇ 1-1 ਮਰੀਜ਼ਾਂ ਦੀ ਪੜਤਾਲ ਕਰਦਿਆਂ ਇਹ ਪਾਇਆ ਗਿਆ ਹੈ ਕਿ ਦਿੱਲੀ ਨੂੰ ਰੋਜ਼ਾਨਾ 700 ਮੀਟਰਿਕ ਟਨ ਆਕਸੀਜਨ ਦੀ ਲੋੜ ਹੈ। ਸੁਪਰੀਮ ਕੋਰਟ ਨੇ ਆਕਸੀਜਨ ਦੀ ਸਪਲਾਈ ਕਰਨ ਲਈ ਕਿਹਾ ਹੈ ਪਰ ਦਿੱਲੀ ਨੂੰ ਇਸ ਦੇ ਕੋਟੇ ’ਚੋਂ ਆਕਸੀਜਨ ਨਹੀਂ ਮਿਲ ਰਹੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All