ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਸਤੰਬਰ
ਦਿੱਲੀ ਦੇ ਦੱਖਣੀ ਐਕਸਟੈਂਸ਼ਨ ਪਾਰਟ-1 ਖੇਤਰ ਵਿੱਚ ਇੱਕ ਔਰਤ ਨੇ ਇਕ ਕਲੱਬ ਦੇ ਬਾਊਂਸਰਾਂ ’ਤੇ ਉਸ ਦੇ ਕੱਪੜੇ ਪਾੜਨ ਤੇ ਬਦਸਲੂਕੀ ਕਰਨ ਦਾ ਦੋਸ਼ ਲਾਇਆ ਹੈ। ਡੀਸੀਪੀ (ਦੱਖਣੀ) ਚੰਦਨ ਚੌਧਰੀ ਨੇ ਦੱਸਿਆ ਕਿ ਮੌਕੇ ’ਤੇ ਔਰਤ ਦੋਸ਼ ਲਾਇਆ ਕਿ ਦੋ ਬਾਊਂਸਰਾਂ ਤੇ ਕਲੱਬ ਦੇ ਮੈਨੇਜਰ ਨੇ ਉਸ ਦੇ ਕੱਪੜੇ ਪਾੜ ਦਿੱਤੇ। ਡੀਸੀਪੀ ਨੇ ਦੱਸਿਆ ਕਿ ਔਰਤ ਦੀ ਸ਼ਿਕਾਇਤ ’ਤੇ ਕੇਸ ਦਰਜ ਕਰਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ। ਸ਼ਿਕਾਇਤਕਰਤਾ ਨੇ ਕਿਹਾ ਕਿ ਉਹ ਆਪਣੇ ਦੋਸਤਾਂ ਨਾਲ ਕਲੱਬ ਵਿੱਚ ਇੱਕ ਪਾਰਟੀ ਲਈ ਆਈ ਸੀ ਜਿੱਥੇ ਦਾਖਲੇ ਨੂੰ ਲੈ ਕੇ ਉਨ੍ਹਾਂ ਵਿੱਚ ਬਹਿਸ ਹੋਈ ਤੇ ਬਾਊਂਸਰ ਹਮਲਾਵਰ ਹੋ ਗਏ। ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਔਰਤ ਦਾ ਬਿਆਨ ਸਾਕੇਤ ਅਦਾਲਤ ਵਿੱਚ ਮੈਜਿਸਟ੍ਰੇਟ ਸਾਹਮਣੇ ਦਰਜ ਕੀਤਾ ਗਿਆ।