ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਸਤੰਬਰ
ਦਿੱਲੀ ਵਿੱਚ ਪਹੁੰਚੇ ਫਿਨਲੈਂਡ ਦਾ ਇੱਕ ਵਫ਼ਦ ਵੱਲੋਂ ਦਿੱਲੀ ਸਰਕਾਰ ਦੇ ਇੱਕ ਸਕੂਲ ਦਾ ਦੌਰਾ ਕੀਤਾ ਗਿਆ। ਦੱਸਿਆ ਗਿਆ ਕਿ ਵਫ਼ਦ ਵੱਲੋਂ ਕਾਲਕਾਜੀ ਦੇ ਵੀਰ ਸਰਵਰਕਰ ਐਸਕੇਵੀ ਨੰਬਰ-1 ਵਿਖੇ ਪ੍ਰਾਇਮਰੀ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦੀਆਂ ਰੁਚੀਆਂ ਜਾਣੀਆਂ। ਉਨ੍ਹਾਂ ਅਧਿਆਪਕਾਂ ਤੇ ਵਿਦਿਆਰਥੀਆਂ ਤੋਂ ਜਾਣਕਾਰੀ ਹਾਸਲ ਕੀਤੀ। ਵਫ਼ਦ ਵੱਲੋਂ ਦਿੱਲੀ ਸਰਕਾਰ ਦੀ ਸਿੱਖਿਆ ਨੀਤੀ ਤਹਿਤ ਵਿਦਿਆਰਥੀਆਂ ਵਿੱਚ ਭਰੇ ਆਤਮਵਿਸ਼ਵਾਸ ਦੀ ਪ੍ਰਸੰਸਾ ਕੀਤੀ ਗਈ। ‘ਆਪ’ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਵਿਦਿਆਰਥੀਆਂ ਦੀ ਪੜ੍ਹਾਈ ਹੁੰਦੀ ਦੇਖੀ ਗਈ ਤੇ ਜਮਾਤ ਕਮਰਿਆਂ ਦਾ ਦੌਰਾ ਕਰਕੇ ਨਵੀਂ ਨੁਹਾਰ ਦੇਖੀ। ਜ਼ਿਕਰਯੋਗ ਹੈ ਕਿ ਦਿੱਲੀ ਸਰਕਾਰ ਵੱਲੋਂ ਆਪਣੇ ਸਿੱਖਿਆ ਮਾਡਲ ਨੂੰ ਬਿਹਤਰੀਨ ਦੱਸਿਆ ਜਾ ਰਿਹਾ ਹੈ ਤੇ ਦਿੱਲੀ ਦੀ ਸੱਤਾਧਾਰੀ ‘ਆਪ’ ਵੱਲੋਂ ਇਸੇ ਮਾਡਲ ਦੇ ਸਹਾਰੇ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਉਤਰਨ ਦਾ ਇਰਾਦਾ ਪ੍ਰਗਟਾਇਆ ਜਾ ਰਿਹਾ ਹੈ।