ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਮਾਰਚ
ਆਪ’ ਦੇ ਸੀਨੀਅਰ ਆਗੂ ਗੋਪਾਲ ਰਾਏ ਨੇ ਕਿਹਾ ਕਿ ਬਿਹਤਰ ਜਨਤਕ ਸੇਵਾਵਾਂ, ਚੰਗੀ ਗੁਣਵੱਤਾ ਵਾਲੇ ਸਕੂਲਾਂ ਤੇ ਹਸਪਤਾਲਾਂ ਦਾ ਵਾਅਦਾ ਜਿਸ ਨੇ ‘ਆਪ’ ਨੂੰ ਦਿੱਲੀ ਵਿੱਚ ਲਗਾਤਾਰ ਦੋ ਵਾਰ ਜਿੱਤ ਦਿਵਾਈ ਹੈ, ਪੰਜਾਬ ਵਿੱਚ ਚੋਣਾਂ ਵਿੱਚ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਪਾਰਟੀ ਲਈ ਮੁਹਿੰਮ ਦਾ ਵਿਸ਼ਾ ਰਿਹਾ ਜਿੱਥੇ ਪਾਰਟੀ ਨੇ ਵਿਧਾਨ ਸਭਾ ਚੋਣਾਂ ਵਿੱਚ ਹੂੰਝਾ ਫੇਰ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕਾਂਗਰਸ ਅਤੇ ਅਕਾਲੀ ਦਲ ਦੇ ਨਾਲ ਬਹੁ-ਕੋਣੀ ਮੁਕਾਬਲੇ ਵਿੱਚ ਫਸੇ ਕੇਜਰੀਵਾਲ ਨੇ ਦਿੱਲੀ ਵਿੱਚ ਆਪਣੇ ਸ਼ਾਸਨ ਦੇ ਮਾਡਲ ਤੋਂ ਲਿਆ ਗਿਆ 10 ਬਿੰਦੂ ‘ਪੰਜਾਬ ਮਾਡਲ’ ਨਾਲ ਵੋਟਰਾਂ ਨੂੰ ਨਵਾਂ ਯੁੱਗ, ਖੁਸ਼ਹਾਲ ਅਤੇ ਅਗਾਂਹਵਧੂ ਪੰਜਾਬ ਬਣਾਉਣ ਦਾ ਭਰੋਸਾ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਦਿੱਲੀ ਦੇ ਸ਼ਾਸਨ ਮਾਡਲ ਨੇ ਪੰਜਾਬ ਦੇ ਵੋਟਰਾਂ ਵਿੱਚ ਸਭ ਤੋਂ ਵੱਧ ਖਿੱਚ ਦਾ ਕੇਂਦਰ ਬਣਿਆ।