‘ਆਪ’ ਨੇ ਜਾਗੋ ਪਾਰਟੀ ਨੂੰ ਲਾਈ ਸੰਨ੍ਹ

‘ਆਪ’ ਨੇ ਜਾਗੋ ਪਾਰਟੀ ਨੂੰ ਲਾਈ ਸੰਨ੍ਹ

‘ਆਪ’ ਵਿੱਚ ਸ਼ਾਮਲ ਜਸਮੀਤ ਸਿੰਘ ਗੋਬਿੰਦਪੁਰੀ, ਸਿਸੋਦੀਆ ਤੇ ਆਤਿਸ਼ੀ ਨਾਲ। -ਫੋਟੋ: ਦਿਓਲ

ਪੱਤਰ ਪ੍ਰੇਰਕ

ਨਵੀਂ ਦਿੱਲੀ, 22 ਨਵੰਬਰ

ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ‘ਆਪ’ ਵਿਧਾਇਕ ਅਤਿਸ਼ੀ ਨੇ ਕਾਲਕਾਜੀ ਦੇ ਨੌਜਵਾਨ ਆਗੂ ਜਸਮੀਤ ਸਿੰਘ ਗੋਬਿੰਦਪੁਰੀ ਦਾ ਆਮ ਆਦਮੀ ਪਾਰਟੀ ਵਿੱਚ ਸਵਾਗਤ ਕੀਤਾ ਹੈ। ਆਪ’ ਵੱਲੋਂ ਜਾਗੋ ਪਾਰਟੀ ਵਿੱਚ ਸੰਨ੍ਹ ਲਾਈ ਗਈ ਹੈ ਤੇ ਸਿਸੋਦੀਆ ਦੀ ਰਿਹਾਇਸ਼ ’ਤੇ ਹੋਏ ਸਮਾਗਮ ਵਿੱਚ ਜਸਮੀਤ ਨੇ ਆਪਣੇ 40 ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਜਸਮੀਤ 2013 ਤੋਂ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਜਨਰਲ ਸੱਕਤਰ ਤੇ ਗੁਰਦੁਆਰਾ ਗੁਰੂ ਸਿੰਘ ਸਭਾ ਗੋਵਿੰਦਪੁਰੀ ਦਾ ਸਾਬਕਾ ਸਕੱਤਰ ਹੈ। ਉਸ ਨੇ 2019 ਤੋਂ ਲੈ ਕੇ ਹੁਣ ਤੱਕ ਦਿੱਲੀ ਸਟੇਟ ‘ਜਾਗੋ’ ਪਾਰਟੀ, ਯੂਥ ਦੇ ਸੀਨੀਅਰ ਮੀਤ ਪ੍ਰਧਾਨ ਵਜੋਂ ਸੇਵਾ ਨਿਭਾਈ। ਜਸਮੀਤ ਸਿੰਘ ਦਿੱਲੀ ਕਮੇਟੀ ਦੇ ਮਰਹੂਮ ਮੈਂਬਰ ਮਨਜੀਤ ਸਿੰਘ ਗੋਬਿੰਦਪੁਰੀ, ਅਕਾਲੀ ਦਲ ਬਾਦਲ ਦੇ ਸਾਬਕਾ ਜਨਰਲ ਸਕੱਤਰ ਦੇ ਪੁੱਤਰ ਹਨ। ਜਸਮੀਤ ਨੇ ਹਾਲ ਹੀ ਵਿੱਚ ਸ਼ਹੀਦ ਭਗਤ ਸਿੰਘ ਸਾਈਕਲ ਰੈਲੀ ਕੱਢੀ ਸੀ। ਜਸਮੀਤ ਤੇ ਟੀਮ ਨੇ ਆਤਿਸ਼ੀ ਦੀ ਚੋਣ ਮੁਹਿੰਮ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਤੇ ਹਲਕੇ ਵਿਚ ਭਾਈਚਾਰੇ ਦੀ ਭਾਗੀਦਾਰੀ ਵਧਾਉਣ ਵਿਚ ਵੀ ਸਰਗਰਮ ਹਨ। ਜਸਮੀਤ ਸਿੰਘ ਗੋਬਿੰਦਪੁਰੀ ਨਾਲ ‘ਆਪ’ ਵਿਚ ਸ਼ਾਮਲ ਹੋਏ ਸਹਿਯੋਗੀ ਕਾਲਕਾ ਜੀ ਮਾਰਕੀਟ ਐਸੋਸੀਏਸ਼ਨ ਅਤੇ ਗੁਰਦੁਆਰਾ ਕਮੇਟੀ ਦੇ ਮੈਂਬਰ ਸ਼ਾਮਲ ਹਨ। ਉਨ੍ਹਾਂ ਸਾਰਿਆਂ ਦਾ ਸਵਾਗਤ ਕਰਦਿਆਂ ਅਤਿਸ਼ੀ ਨੇ ਤਾਲਾਬੰਦੀ ਦੌਰਾਨ ਕਾਲਕਾਜੀ ਹਲਕੇ ਵਿੱਚ ਲੋਕਾਂ ਨੂੰ ਖਾਣਾ ਤੇ ਜ਼ਰੂਰੀ ਸਮਾਨ ਮੁਹੱਈਆ ਕਰਵਾਉਣ ਵਿੱਚ ਉਨ੍ਹਾਂ ਦੀ ਅਣਥੱਕ ਮਿਹਨਤ ਤੇ ਸਹਿਯੋਗ ਦੀ ਸ਼ਲਾਘਾ ਕੀਤੀ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਅਤਿਸ਼ੀ ਨੇ ਉਮੀਦ ਜਤਾਈ ਕਿ ਇਨ੍ਹਾਂ ਨੌਜਵਾਨਾਂ ਦੇ ਸ਼ਾਮਲ ਹੋਣ ਨਾਲ ਨਾ ਸਿਰਫ ਕਾਲਕਾਜੀ, ਬਲਕਿ ਪੂਰੀ ਦਿੱਲੀ ਵਿੱਚ ਸੁਧਾਰ ਹੋਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਅਜਿਹੇ ਨੌਜਵਾਨਾਂ ਅਤੇ ਵੱਖ ਵੱਖ ਘੱਟਗਿਣਤੀਆਂ ਦੇ ਨੁਮਾਇੰਦਿਆਂ ਨੂੰ ਵੀ ਸ਼ਾਮਲ ਹੋਣ ਲਈ ਉਤਸ਼ਾਹਿਤ ਕਰਦੀ ਹੈ ਤਾਂ ਜੋ ਸਾਰੇ ਭਾਈਚਾਰਿਆਂ ਨੂੰ ਆਪਸ ਵਿੱਚ ਜੋੜ ਕੇ ਇਮਾਨਦਾਰ ਰਾਜਨੀਤੀ ਨੂੰ ਉਤਸ਼ਾਹਤ ਕੀਤਾ ਜਾ ਸਕੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All