ਮੰਡੀ ਦੇ ਭੰਬਲਭੂਸੇ ਵਿਚ ਉਲਝਦਾ ਨਾਰੀਵਾਦ

ਮੰਡੀ ਦੇ ਭੰਬਲਭੂਸੇ ਵਿਚ ਉਲਝਦਾ ਨਾਰੀਵਾਦ

ਮੋਨਿਕਾ ਸੱਭਰਵਾਲ

ਮੋਨਿਕਾ ਸੱਭਰਵਾਲ

ਪਿਛਲੇ ਦਿਨੀਂ ਸਿਮਰਨ ਕੌਰ ਢਾਡਲੀ ਦੇ ਗੀਤ ‘ਲਹੂ ਦੀ ਅਵਾਜ਼’ ਤੇ ਚਰਚਾ ਛਿੜੀ। ਗੀਤ ਵਿਚ ਔਰਤਾਂ ਵੱਲੋਂ ਸੋਸ਼ਲ ਮੀਡੀਆ ਦੇ ਖਾਸ ਤਰੀਕੇ ਦੇ ਰੁਝਾਨ ਨੂੰ ਨਿੰਦਿਆ ਗਿਆ ਜਿਸ ਵਿਚ ਰੀਲਾਂ ਅਤੇ ਤਸਵੀਰਾਂ ਰਾਹੀਂ ਸਰੀਰਕ ਪ੍ਰਦਰਸ਼ਨ ਕੀਤਾ ਜਾਂਦਾ ਹੈ। ਇਸ ਰੁਝਾਨ ਦੀ ਤੁਲਨਾ ਪੰਜਾਬ ਦੇ ਪਿਛੋਕੜ ਨਾਲ ਕੀਤੀ ਗਈ ਜਿਸ ਵਿਚ ਔਰਤਾਂ ਨੂੰ ਬਾਪ-ਭਾਈ ਅੱਗੇ ਨਾ ਖੰਘਣ ਅਤੇ ਸੰਗ-ਸ਼ਰਮ ਮੰਨਣ ਵਾਲੀਆਂ ਚਿਤਰਿਆ ਗਿਆ। ਇਸ ਗੀਤ ਤੇ ਪ੍ਰਤੀਕਿਰਿਆ ਆਉਣੀ ਵੀ ਲਾਜ਼ਮੀ ਸੀ। ਇਸ ਤੇ ਬਹਿਸ ਕਰਦੇ ਲੋਕ ਮੁੱਖ ਤੌਰ ਤੇ ਦੋ ਧੜਿਆਂ ਵਿਚ ਵੰਡੇ ਦਿਸੇ। ਨਾਰੀਵਾਦੀਆਂ ਦੇ ਇਕ ਹਿੱਸੇ ਨੇ ਇਸ ਨੂੰ ਔਰਤਾਂ ਦੀ ਆਜ਼ਾਦੀ ਤੇ ਹਮਲਾ ਮੰਨ ਕੇ ਗੀਤ ਦਾ ਡਟ ਕੇ ਵਿਰੋਧ ਕੀਤਾ ਅਤੇ ਇਸ ਉੱਤੇ ਪਾਬੰਦੀ ਦੀ ਮੰਗ ਚੁੱਕੀ। ਗੀਤ ਦੀ ਸਿਫ਼ਤ ਕਰਨ ਵਾਲਿਆਂ ਵਿਚ ਕਈ ਸਮਾਜ ਦੀਆਂ ਜਗੀਰੂ ਕਦਰਾਂ ਕੀਮਤਾਂ ਵੱਲ ਮੁੜਨ ਦੀ ਵਕਾਲਤ ਕਰ ਰਹੇ ਸਨ, ਕਈ ਔਰਤਾਂ ਦੇ ਜਿਸਮ ਦੀ ਨੁਮਾਇਸ਼ (ਖਾਸਕਰ ਖੁਦ ਵੱਲੋਂ) ਅਤੇ ਵਸਤੂਕਰਨ ਤੇ ਤਿੱਖੀ ਟਿੱਪਣੀ ਕਾਰਨ ਗੀਤ ਦੀ ਸ਼ਲਾਘਾ ਕਰ ਰਹੇ ਸਨ। ਇਹ ਬਹਿਸ ਭਾਵੇਂ ਔਰਤ ਮੁਕਤੀ ਦੇ ਗੰਭੀਰ ਸਵਾਲ ਬਾਰੇ ਬਹੁਤ ਹੀ ਸੀਮਤ ਅਤੇ ਸੌੜੇ ਨਜ਼ਰੀਏ ਨਾਲ ਹੋਈ ਪਰ ਇਸ ਨੇ ਸਾਡੇ ਸਮਾਜ ਦੇ ਕੁਝ ਅਹਿਮ ਪਹਿਲੂਆਂ (ਆਧੁਨਿਕਤਾ ਅਤੇ ਔਰਤ ਮੁਕਤੀ ਦਾ ਸਵਾਲ) ਨੂੰ ਛੂਹਿਆ।

ਯਕੀਨਨ ਸਾਡੇ ਸਮਾਜ ਦੀਆਂ ਜਗੀਰੂ ਕਦਰਾਂ ਕੀਮਤਾਂ ਨੇ ਔਰਤਾਂ ਨੂੰ ਬਰਾਬਰੀ ਦਾ ਰੁਤਬਾ ਨਹੀਂ ਦਿੱਤਾ। ਉਨ੍ਹਾਂ ਦੀ ਮਰਜ਼ੀ ਅਤੇ ਜਿ਼ੰਦਗੀ ਦੇ ਫੈਸਲੇ ਖੁਦ ਕਰਨ ਤੇ ਪਾਬੰਦੀਆਂ ਲਾਈਆਂ। ਫਿਰ ਸਮਾਜ ਦੇ ਬਦਲੇ ਹਾਲਾਤ ਵਿਚ ਜਦੋਂ ਔਰਤਾਂ ਨੇ ਕੰਮ ਲਈ ਘਰੋਂ ਬਾਹਰ ਕਦਮ ਪੁੱਟੇ ਤਾਂ ਇਨ੍ਹਾਂ ਬਦਲੇ ਸਮੀਕਰਨਾਂ ਵਿਚ ਔਰਤਾਂ ਦੀ ਹੈਸੀਅਤ ਵਿਚ ਫਰਕ ਪੈਣ ਲੱਗਾ ਅਤੇ ਫੈਸਲੇ ਕਰਨ ਵਿਚ ਉਨ੍ਹਾਂ ਦੀ ਭੂਮਿਕਾ ਵਧਣ ਲੱਗੀ।

ਹੁਣ ਨਾਰੀਵਾਦੀਆਂ ਦੇ ਇਕ ਤਬਕੇ ਵੱਲੋਂ ਔਰਤ ਦੁਆਰਾ ਕੀਤੀ ਜਾਂਦੀ ਹਰ ਚੋਣ ਨੂੰ ਪਵਿੱਤਰ ਅਤੇ ਚੁਣੌਤੀ ਰਹਿਤ ਦਰਜਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਔਰਤ ਦੁਆਰਾ ਕੋਈ ਵੀ ਚੋਣ, ਮਰਜ਼ੀ ਜਾਂ ਫੈਸਲੇ ਦੀ ਆਲੋਚਨਾ ਬਰਦਾਸ਼ਤ ਨਹੀਂ ਕੀਤੀ ਜਾਂਦੀ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਔਰਤ ਦੀ ਮਰਜ਼ੀ ਹੈ ਅਤੇ ਕਿਸੇ ਨੂੰ ਇਸ ਨਾਲ ਕੋਈ ਸਰੋਕਾਰ ਨਹੀਂ ਹੋਣਾ ਚਾਹੀਦਾ, ਭਾਵੇਂ ਔਰਤ ਦਾ ਘਰ ਵਿਚ ਸੀਮਤ ਰਹਿ ਰਵਾਇਤੀ ਕਿਰਦਾਰ ਨਿਭਾਉਣਾ ਹੋਵੇ, ਨਸ਼ੇ ਕਰਨ ਜਿਹੇ ਸਿਹਤ ਲਈ ਹਾਨੀਕਾਰਕ ਰੁਝਾਨ ਹੋਣ, ਆਪਣੇ ਜਿਸਮ ਦੀ ਨੁਮਾਇਸ਼ ਕਰਨਾ ਹੋਵੇ ਜਾਂ ਵੇਸਵਾਬਿਰਤੀ ਹੋਵੇ। ਜੇਕਰ ਇਹ ਇੱਕ ਔਰਤ ਦੀ ਚੋਣ ਹੈ ਤਾਂ ਇਹ ਉਸ ਦਾ ਹੱਕ ਹੈ, ਭਾਵੇਂ ਇਹ ਚੋਣ ਪਿੱਤਰਸੱਤਾ ਨੂੰ ਹੋਰ ਮਜ਼ਬੂਤ ਹੀ ਕਿਉਂ ਨਾ ਕਰਦੀ ਹੋਵੇ। ਬਾਕੀ ਸਾਰੇ ਸਰੋਕਾਰ ਛੱਡ ਸਿਰਫ ਔਰਤ ਦੀ ਮਰਜ਼ੀ ਨੂੰ ਹੀ ਸਹੀ ਗਲਤ ਦਾ ਪੈਮਾਨਾ ਬਣਾਇਆ ਗਿਆ।

ਉਪਰੋਕਤ ਗੀਤ ਤੇ ਆ ਰਹੇ ਨਾਰੀਵਾਦੀਆਂ ਦੇ ਇੱਕ ਹਿੱਸੇ ਦੇ ਪ੍ਰਤੀਕਰਮ ਨੂੰ ਵੀ ਅਸੀਂ ਇਸ ਰੁਝਾਨ ਵਿਚੋਂ ਸਮਝ ਸਕਦੇ ਹਾਂ ਜਿਸ ਵਿਚ ‘ਔਰਤ ਦੀ ਮਰਜ਼ੀ ਤੇ ਕੋਈ ਸਵਾਲ ਨਹੀਂ’ ਦਾ ਰਾਗ ਅਲਾਪਿਆ ਗਿਆ।

ਸਮੁੱਚੀ ਦੁਨੀਆ ਵਿਚ ਸਮਾਜ ਦਾ ਆਧੁਨਿਕਤਾ ਵੱਲ ਵਧਣ ਦਾ ਰਾਹ ਕੋਈ ਪੱਧਰਾ ਨਹੀਂ ਰਿਹਾ। ਪੁਰਾਣੇ (ਜਗੀਰੂ) ਢਾਂਚੇ ਤੋਂ ਪੀੜਤ ਵੱਖ ਵੱਖ ਜਮਾਤਾਂ ਅਤੇ ਸਮਾਜਿਕ ਤਬਕਿਆਂ ਨੇ ਪੁਰਾਣੇ ਆਰਥਿਕ ਅਤੇ ਸਮਾਜਿਕ ਸੰਬੰਧਾਂ ਨੂੰ ਤੋੜ ਨਵੇਂ ਕਿਸਮ ਦੇ ਸੰਬੰਧ ਸਥਾਪਤ ਕਰਨ ਲਈ ਜੱਦੋ-ਜਹਿਦ ਕੀਤੀ। ਪੱਛਮ ਵਿਚ ਵੀ ਔਰਤ ਮੁਕਤੀ ਦਾ ਸਵਾਲ ਇਨ੍ਹੀਂ ਗਰਮਜੋਸ਼ੀ ਨਾਲ ਚੁੱਕਿਆ ਜਾਣਾ ਇਸੇ ਜੱਦੋ-ਜਹਿਦ ਦਾ ਹੀ ਹਿੱਸਾ ਸੀ।

ਸਾਡੇ ਸਮਾਜ ਦੇ ਵਿਕਾਸ ਵਿਚ ਬਸਤੀਵਾਦ ਅੜਿੱਕਾ ਬਣਿਆ ਅਤੇ ਹੁਣ ਵੀ ਸਾਡੇ ਸਮਾਜ ਤੇ ਅਸਿੱਧੇ ਰੂਪ ਵਿਚ ਸਾਮਰਾਜੀ ਗਲਬਾ ਬਣਿਆ ਹੋਇਆ ਹੈ ਜਿਸ ਕਾਰਨ ਜਮਹੂਰੀਕਰਨ/ਆਧੁਨਿਕਤਾ ਦੀ ਪ੍ਰਕਿਰਿਆ ਅਜੇ ਵੀ ਅਧੂਰੀ ਹੈ। ਹਾਲਾਂਕਿ ਅਕਾਦਮਿਕ ਪੜ੍ਹਾਈ ਅਤੇ ਹੋਰ ਵਰਤਾਰਿਆਂ ਜ਼ਰੀਏ ਪੱਛਮੀ ਆਧੁਨਿਕ ਵਿਚਾਰ ਸਮਾਜ ਵਿਚ ਜਰੂਰ ਆਉਣ ਲੱਗੇ ਪਰ ਵਿਆਪਕ ਜਨਤਾ ਅਤੇ ਸਮਾਜਿਕ ਚੇਤਨਾ ਵਿਚ ਆਧੁਨਿਕਤਾ ਦਾ ਪਸਾਰਾ ਨਹੀਂ ਹੋ ਸਕਿਆ। ਸਾਡੇ ਸਮਾਜ ਦੀਆਂ ਜਗੀਰੂ ਕਦਰਾਂ ਕੀਮਤਾਂ ਨਾਲ ਸਾਮਰਾਜੀ ਸਭਿਆਚਾਰ ਦਾ ਭੱਦਾ ਅਤੇ ਜ਼ਹਿਰੀਲਾ ਮਿਸ਼ਰਨ ਤਿਆਰ ਹੋਇਆ। ਇਸ ਦਾ ਨਤੀਜਾ ਇਹ ਹੋਇਆ ਕਿ ਜਦੋਂ ਆਧੁਨਿਕਤਾ ਦੇ ਚਿੰਨ੍ਹ ਵੀ ਪੱਛਮ ਤੋਂ ਉਧਾਰੇ ਲਏ ਜਾਣ ਲੱਗੇ ਤਾਂ ਆਧੁਨਿਕਤਾ ਦੀ ਸੰਕੀਰਨ ਅਤੇ ਉਲਝਵੀਂ ਸਮਝ ਪੈਦਾ ਹੋਈ। ਇਹ ਸਮਝ ਸਮਾਜ ਦੇ ਜਮਹੂਰੀਕਰਨ ਲਈ ਸੰਘਰਸ਼ਾਂ ਨੂੰ ਨਕਾਰਦੇ ਹੋਏ ਇਸ ਤੋਂ ਪਰ੍ਹੇ ਇਕ ਖਾਸ ਵਰਗ ਨੇ ਆਪਣੀ ਸਹੂਲਤ ਅਨੁਸਾਰ ਤਿਆਰ ਕੀਤੀ। ਇਹ ਨਿੱਜ ਨੂੰ ਕੇਂਦਰ ਵਿਚ ਰੱਖ ਆਧੁਨਿਕਤਾ ਦੇ ਅਰਥ ਸਿਰਫ ਮਰਜ਼ੀ ਦੇ ਪਹਿਨਣ, ਖਾਣ, ਆਪਸੀ ਨਿੱਜੀ ਸੰਬੰਧਾਂ ਅਤੇ ਮਰਜ਼ੀ ਮੁਤਾਬਿਕ ਜਿ਼ੰਦਗੀ ਜਿਊਣ ਤੱਕ ਸੀਮਿਤ ਕਰਦੀ ਹੈ। ਔਰਤ ਮੁਕਤੀ ਦਾ ਸਵਾਲ ਵੀ ਇਸੇ ਉਲਝਣ ਵਿਚ ਫਸਿਆ।

ਇਸ ਸਮਝ ਦੀ ਤ੍ਰਾਸਦੀ ਇਹ ਹੈ ਕਿ ਇਸ ਨੇ ਸਿਰਫ ਜਗੀਰੂ ਕਦਰਾਂ ਕੀਮਤਾਂ ਨੂੰ ਹੀ ਦੁਸ਼ਮਣ ਮੰਨਿਆ। ਸਾਮਰਾਜ/ਮੰਡੀ ਦੁਆਰਾ ਪ੍ਰਚਾਰੀ ਜਾਂਦੀ ਝੂਠੀ ਆਜ਼ਾਦੀ ਪਿੱਛੇ ਲੁਕੀ ਲੁੱਟ ਨੂੰ ਉਜਾਗਰ ਕਰਨ ਤੇ ਕੋਈ ਜ਼ੋਰ ਨਹੀਂ ਦਿੱਤਾ ਜਾਂਦਾ। ਫੈਕਟਰੀਆਂ ਜਾਂ ਨਿਰਮਾਣ ਕੰਮ ਵਿਚ ਔਰਤਾਂ ਨੂੰ ਬਰਾਬਰ ਦਿਹਾੜੀ ਨਾ ਮਿਲਣਾ, ਕੰਮ ਕਰਨ ਦੀਆਂ ਅਨੁਕੂਲ ਹਾਲਤਾਂ ਨਾ ਹੋਣਾ, ਵਧਦੇ ਨਿਜੀਕਰਨ/ਠੇਕਾਕਰਨ ਕਾਰਨ ਔਰਤਾਂ ਨੂੰ ਸਮਾਜਿਕ ਸੁਰੱਖਿਆ ਦੇ ਕਾਨੂੰਨਾਂ ਦਾ ਲਾਭ ਨਾ ਮਿਲਣਾ ਜਿਹੇ ਗੰਭੀਰ ਸਵਾਲ ਫਿੱਕੇ ਪੈ ਜਾਂਦੇ ਹਨ ਜਦੋਂ ਇਨ੍ਹਾਂ ਕੰਪਨੀਆਂ ਦੀ ਸੀਈਓ ਕੋਈ ਔਰਤ ਬਣਾ ਦਿੱਤੀ ਜਾਵੇ। ਨਾਰੀਵਾਦੀਆਂ ਦਾ ਇਕ ਹਿੱਸਾ ਵੇਸਵਾਬਿਰਤੀ ਨੂੰ ਔਰਤਾਂ ਦੀ ਮਰਜ਼ੀ ਵਾਲਾ ਕੰਮ ਐਲਾਨ ਜਾਇਜ਼ ਠਹਿਰਾ ਇਸ ਦੀ ਜੱਗ ਜ਼ਾਹਿਰ ਲੁੱਟ ਨੂੰ ਢਕਣ ਦੀ ਕੋਸ਼ਿਸ਼ ਕਰਦਾ ਹੈ। ਪੋਰਨ ਇੰਡਸਟਰੀ ਅੱਜ ਵੱਡੇ ਮੁਨਾਫ਼ੇ ਵਾਲਾ ਵਪਾਰ ਬਣ ਚੁੱਕੀ ਹੈ। ਇਹ ਵੀ ਕਿਸੇ ਤੋਂ ਲੁਕਿਆ ਨਹੀਂ ਹੈ ਕਿ ਕੰਪਨੀਆਂ ਕਿਵੇਂ ਆਪਣੇ ਉਤਪਾਦਾਂ ਦੀ ਮਸ਼ਹੂਰੀ ਖਾਤਰ ਔਰਤਾਂ ਦੇ ਜਿਸਮਾਂ ਦਾ ਇਸਤੇਮਾਲ ਕਰਦੀਆਂ ਹਨ। ਸੁੰਦਰਤਾ ਨੂੰ ‘ਨਾਰੀਤਵ’ ਨਾਲ ਜੋੜ ਇਸ ਦੇ ਖਾਸ ਪੈਮਾਨੇ (ਜੋ ਗੋਰੀ ਨਸਲ ਅਤੇ ਖਾਸ ਸਰੀਰਕ ਬਣਤਰ ਨੂੰ ਆਦਰਸ਼ ਮੰਨਦੇ ਸਨ) ਪ੍ਰਚਾਰੇ ਗਏ। ਇਸ ਨੇ ਔਰਤਾਂ ਦੇ ਜਿਸਮਾਂ ਦੀ ਨੁਮਾਇਸ਼ ਵਿਚ ਹੋਰ ਵਾਧਾ ਕੀਤਾ ਅਤੇ ਕਾਸਮੈਟਿਕ, ਇੰਮਪਲਾਂਟਸ, ਕੱਪੜੇ ਤੇ ਫੈਸ਼ਨ ਸਨਅਤ ਨੂੰ ਹੁਲਾਰਾ ਦਿੱਤਾ। ਮਨੋਰੰਜਨ ਦੀ ਇੰਡਸਟਰੀ (ਫ਼ਿਲਮਾਂ, ਟੀਵੀ ਅਤੇ ਹੁਣ ਸੋਸ਼ਲ ਮੀਡੀਆ) ਵਿਚ ਵੀ ਇਸੇ ਰੁਝਾਨ ਦੀ ਲਗਾਤਾਰਤਾ ਦੇਖੀ ਜਾ ਸਕਦੀ ਹੈ ਪਰ ਨਾਰੀਵਾਦੀਆਂ ਦਾ ਇੱਕ ਤਬਕਾ ਇਸ ਸਭ ਨੂੰ ‘ਔਰਤ ਦੀ ਚੋਣ’ ਕਹਿ ਕੇ ਢਕਣ ਦੀ ਕੋਸ਼ਿਸ਼ ਕਰਦਾ ਹੈ ਅਤੇ ਮੰਡੀ ਦੁਆਰਾ ਔਰਤਾਂ ਦੀ ਲੁੱਟ ਵਿਚ ਭਾਗੀਦਾਰ ਹੋ ਨਿਬੜਦਾ ਹੈ।

ਹੁਣ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਇੱਕ ਤਬਕੇ ਵਲੋਂ ਜੋ ਪ੍ਰਚਾਰਿਆ ਜਾ ਰਿਹਾ ਹੈ, ਕੀ ਇਹੀ ਨਾਰੀਵਾਦ ਹੈ ਜਾਂ ਇਹੀ ਔਰਤਾਂ ਦੀਆਂ ਮੰਗਾਂ ਹਨ?

ਅਸਲ ਵਿਚ ਔਰਤ ਕੋਈ ਇਕਹਿਰੀ ਸ਼੍ਰੇਣੀ ਨਹੀਂ ਹੈ। ਔਰਤਾਂ ਨੂੰ ਕੇਵਲ ਉਨ੍ਹਾਂ ਦੀ ਲਿੰਗਕ ਪਛਾਣ ਨਹੀਂ ਸਗੋਂ ਉਨ੍ਹਾਂ ਦੀ ਜਾਤ ਤੇ ਜਮਾਤ ਵੀ ਪ੍ਰਭਾਵਿਤ ਕਰਦੀ ਹੈ। ਇਹ ਤਬਕਾ ਮੁੱਖ ਤੌਰ ਤੇ ਆਰਥਿਕ ਰੂਪ ਵਿਚ ਸੰਪੰਨ ਅਤੇ ਸਮਾਜ ਦੇ ਅਖੌਤੀ ਉੱਚ ਵਰਗ ਨਾਲ ਸੰਬੰਧਤ ਹੈ। ਇਹ ਤਬਕਾ ਆਪਣੀ ਸਮਾਜਿਕ ਹਾਲਾਤ ਤੇ ਖੜ੍ਹਾ ਹੋ ਔਰਤ ਦੇ ਸਵਾਲ ਨੂੰ ਉਥੋਂ ਹੀ ਪਰਿਭਾਸ਼ਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਜ਼ਰੂਰੀ ਨਹੀਂ ਬਾਕੀ ਤਬਕਿਆਂ ਦੀਆਂ ਔਰਤਾਂ ਇਨ੍ਹਾਂ ਦੁਆਰਾ ਉਠਾਏ ਜਾਂਦੇ ਮੁੱਦਿਆਂ ਨਾਲ ਸਰੋਕਾਰ ਰੱਖਦੀਆਂ ਹੋਣ। ਇਸ ਦੇ ਉਲਟ ਕਈ ਵਾਰ ਇਨ੍ਹਾਂ ਦੁਆਰਾ ਪ੍ਰਚਾਰਿਆ ਜਾਂਦਾ ਨਾਰੀਵਾਦ ਬਾਕੀ ਔਰਤਾਂ ਦੇ ਲਈ ਘਾਤਕ ਸਿੱਧ ਹੁੰਦਾ ਹੈ। ਇਸ ਦੀਆਂ ਉਦਹਾਰਨਾਂ ਦੇਖੀਆਂ ਜਾ ਸਕਦੀਆਂ ਹਨ। ਜਿਥੇ ਇਹ ਤਬਕਾ ਸ਼ਰਾਬ, ਸਿਗਰਟ ਜਾਂ ਹੋਰ ਨਸ਼ਿਆਂ ਨੂੰ ‘ਬੋਲਡ’ ਨਾਰੀਵਾਦੀ ਚੋਣ ਵਾਂਗ ਪੇਸ਼ ਕਰਦਾ ਹੈ, ਉੱਥੇ ਦੂਜੇ ਪਾਸੇ ਮਜ਼ਦੂਰ, ਦਲਿਤ, ਆਦੀਵਾਸੀ ਔਰਤਾਂ ਨੇ ਦਾਰੂ ਦੇ ਠੇਕੇ ਬੰਦ ਕਰਾਉਣ ਲਈ ਸੰਘਰਸ਼ ਲੜੇ ਹਨ। ਇਨ੍ਹਾਂ ਦੁਆਰਾ ਵੇਸਵਾਬਿਰਤੀ ਨੂੰ ਔਰਤਾਂ ਦੀ ਚੋਣ ਦੇ ਕੰਮ ਵਜੋਂ ਪ੍ਰਚਾਰਿਆ ਜਾਂਦਾ ਹੈ ਜਦਕਿ ਸਾਡੇ ਸਮਾਜ ਦੇ ਆਰਥਿਕ ਅਤੇ ਸਮਾਜਿਕ ਤੌਰ ਤੇ ਪੀੜਤ ਤਬਕਿਆਂ ਦੀਆਂ ਔਰਤਾਂ ਨੂੰ ਇਸ ‘ਧੰਦੇ’ ਵਿਚ ਧੱਕਿਆ ਜਾਂਦਾ ਹੈ। ਇਹ ਮਨੁੱਖੀ ਤਸਕਰੀ (ਔਰਤਾਂ ਅਤੇ ਬੱਚਿਆਂ ਦੀ) ਦਾ ਵੱਡਾ ਕਾਰਨ ਹੈ। ਇਹ ਨਾ ਹੀ ਕੋਈ ਸਨਮਾਨਜਨਕ ਚੋਣ ਹੈ, ਨਾ ਹੀ ਕੋਈ ਮਰਜ਼ੀ; ਇਹ ਜਿਨਸੀ ਸ਼ੋਸ਼ਣ ਤੇ ਮਜਬੂਰੀ ਹੈ।

ਪੱਛਮ ਵਿਚ ਵੀ ਜਦ ਨਾਰੀਵਾਦ ਇਕ ਖਾਸ ਤਬਕੇ (ਗੋਰੀ ਨਸਲ ਦੇ ਸੰਪੰਨ ਵਰਗ) ਦੀ ਆਵਾਜ਼ ਬਣ ਸਿਮਟਿਆ ਤਾਂ ਬਾਕੀ ਤਬਕਿਆਂ ਨੇ ਇਸ ਤੋਂ ਆਪਣੇ ਆਪ ਨੂੰ ਅੱਡ ਕਰ ਲਿਆ। ਔਰਤ ਮੁਕਤੀ ਦਾ ਸਵਾਲ ਸਾਡੇ ਸਮਾਜ ਦੀਆਂ ਰਵਾਇਤੀ ਲੋਟੂ ਜ਼ੰਜੀਰਾਂ ਨੂੰ ਤੋੜਨ ਅਤੇ ਨਵੇਂ ਸਮਾਜਿਕ-ਆਰਥਿਕ ਸੰਬੰਧਾਂ ਨੂੰ ਸਥਾਪਤ ਕਰਨ ਦੀ ਜੱਦੋ-ਜਹਿਦ ਨਾਲ ਜੁੜਿਆ ਹੋਇਆ ਹੈ।

ਜੇ ਨਾਰੀਵਾਦ ਮਿਹਨਤਕਸ਼ ਜਨਤਾ ਦੇ ਸਰੋਕਾਰਾਂ ਨੂੰ ਸੰਬੋਧਿਤ ਨਹੀਂ ਹੁੰਦਾ ਅਤੇ ਇਨ੍ਹਾਂ ਤਬਕਿਆਂ ਦੇ ਨਜ਼ਰੀਏ ਨਾਲ ਔਰਤ ਅਤੇ ਪਿੱਤਰਸੱਤਾ ਦੇ ਸਵਾਲ ਨੂੰ ਨਹੀਂ ਸਮਝਦਾ, ਇਸ ਦੀ ਮੰਡੀ ਦੇ ਹੱਕ ਭੁਗਤਣ ਦੀ ਸੰਭਾਵਨਾ ਬਣੀ ਰਹੇਗੀ।

ਸੰਪਰਕ: 98725-16664

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਅੰਗਰੇਜ਼ ਸਰਕਾਰ ਨੂੰ ਵੰਗਾਰ

ਅੰਗਰੇਜ਼ ਸਰਕਾਰ ਨੂੰ ਵੰਗਾਰ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਮੁੱਖ ਖ਼ਬਰਾਂ

ਭਾਰਤ ਨੇ ਦੁਨੀਆ ਨੂੰ ਲੋਕਤੰਤਰ ਦੀ ਅਸਲ ਸਮਰੱਥਾ ਦਿਖਾਈ: ਮੁਰਮੂ

ਭਾਰਤ ਨੇ ਦੁਨੀਆ ਨੂੰ ਲੋਕਤੰਤਰ ਦੀ ਅਸਲ ਸਮਰੱਥਾ ਦਿਖਾਈ: ਮੁਰਮੂ

ਆਜ਼ਾਦੀ ਦਿਹਾੜੇ ਦੀ ਪੂਰਬਲੀ ਸੰਧਿਆ ਰਾਸ਼ਟਰਪਤੀ ਦਾ ਕੌਮ ਦੇ ਨਾਂ ਪਹਿਲਾ ਸ...

ਮੁੱਖ ਮੰਤਰੀ ਵੱਲੋਂ ‘ਆਮ ਆਦਮੀ ਕਲੀਨਿਕ’ ਦਾ ਉਦਘਾਟਨ ਅੱਜ

ਮੁੱਖ ਮੰਤਰੀ ਵੱਲੋਂ ‘ਆਮ ਆਦਮੀ ਕਲੀਨਿਕ’ ਦਾ ਉਦਘਾਟਨ ਅੱਜ

* 75 ਕਲੀਨਿਕ ਲੋਕਾਂ ਨੂੰ ਕੀਤੇ ਜਾਣਗੇ ਸਮਰਪਿਤ * ਕਲੀਨਿਕਾਂ ਵਿਚ ਹੋ ਸਕ...

ਸੀਤਾਰਾਮਨ ਸਣੇ 11 ਭਾਰਤੀਆਂ ਖ਼ਿਲਾਫ਼ ਅਮਰੀਕਾ ’ਚ ਪਟੀਸ਼ਨ

ਸੀਤਾਰਾਮਨ ਸਣੇ 11 ਭਾਰਤੀਆਂ ਖ਼ਿਲਾਫ਼ ਅਮਰੀਕਾ ’ਚ ਪਟੀਸ਼ਨ

ਮਨੁੱਖੀ ਹੱਕਾਂ ਦੇ ਘਾਣ ਅਤੇ ਭ੍ਰਿਸ਼ਟਾਚਾਰ ਦੇ ਲਾਏ ਗਏ ਦੋਸ਼

ਸ਼ਹਿਰ

View All