ਹਰਜੀਤ ਸਿੰਘ
ਜ਼ੀਰਕਪੁਰ, 22 ਜੁਲਾਈ
ਇਥੋਂ ਦੇ ਲੋਹਗੜ੍ਹ ਖੇਤਰ ਵਿੱਚ ਅੱਜ ਦਿਨ ਦਿਹਾੜੇ ਚਾਰ ਹਥਿਆਰਬੰਦ ਲੁਟੇਰਿਆਂ ਨੇ ਮਥੂਟ ਚੰਡੀਗੜ੍ਹ ਦੇ ਮੈਨੇਜਰ ਦੇ ਘਰ ਡਾਕਾ ਮਾਰ ਕੇ ਲੱਖਾਂ ਦੀ ਕੀਮਤ ਦੇ ਸੋਨੇ ਚਾਂਦੀ ਦੇ ਗਹਿਣੇ ਅਤੇ ਨਕਦੀ ਲੁੱਟ ਲਈ। ਚਾਰੇ ਲੁਟੇਰਿਆਂ ਨੇ ਹੈਲਮਟ ਪਾਏ ਸਨ ਤੇ ਉਨ੍ਹਾਂ ਬੰਦੂਕ ਅਤੇ ਤਲਵਾਰ ਦੇ ਜ਼ੋਰ ਨਾਲ ਦੋ ਘੰਟੇ ਘਰ ਦੇ ਅੰਦਰ ਮਾਲਕਾਂ ਨੂੰ ਬੰਦੀ ਬਣਾ ਕੇ ਲੁੱਟ ਕੀਤੀ। ਲੁਟੇਰੇ ਸਵੇਰੇ 11 ਵਜੇ ਘਰ ਦੇ ਅੰਦਰ ਦਾਖ਼ਲ ਹੋਏ ਅਤੇ ਕਰੀਬ ਡੇਢ ਵਜੇ ਲੁੱਟ ਦਾ ਸਾਮਾਨ ਲੈ ਕੇ ਮੋਟਰਸਾਈਕਲਾਂ ਤੇ ਬੈਠ ਕੇ ਕੇ ਫ਼ਰਾਰ ਹੋ ਗਏ। ਮਕਾਨ ਮਾਲਕ ਜੈ ਦੇਵ ਗੋਇਲ ਵਾਸੀ ਸ਼ਰਮਾ ਐਸਟੇਟ ਨੇ ਦੱਸਿਆ ਕਿ ਉਹ ਚੰਡੀਗੜ੍ਹ ਸੈਕਟਰ 35 ਮਥੂਟ ਦੇ ਦਫਤਰ ਮੈਨੇਜਰ ਹੈ। ਉਸ ਨੇ ਇਹ ਗਹਿਣੇ ਬੈਂਕ ਲਾਕਰ ਵਿਚੋਂ ਵਿਆਹ ਵਿੱਚ ਹਿੱਸਾ ਲੈਣ ਲਈ ਕਢਵਾਏ ਸਨ। ਵਾਰਦਾਤ ਵੇਲੇ ਘਰ ਵਿੱਚ ਉਸ ਦੀ ਪਤਨੀ, ਲੜਕਾ ਅਤੇ ਨੌਕਰਾਣੀ ਸਨ। ਮਾਮਲੇ ਦੀ ਜਾਣਕਾਰੀ ਮਿਲਣ ਮਗਰੋਂ ਪੁਲੀਸ ਮੌਕੇ ’ਤੇ ਪਹੁੰਚ ਗਈ।