ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 1 ਨਵੰਬਰ
ਪੁਲੀਸ ਨੇ ਮਲੋਆ ਦੀ ਈਡਬਲਿਊਐੱਸ ਕਲੋਨੀ ਵਿੱਚੋਂ ਨੌਜਵਾਨ ਨੂੰ ਕਮਾਣੀਦਾਰ ਚਾਕੂ ਸਣੇ ਕਾਬੂ ਕੀਤਾ ਹੈ। ਪੁਲੀਸ ਨੇ ਨਾਕੇ ਦੌਰਾਨ ਰਮਨ ਚੱਢਾ ਵਾਸੀ ਡੱਡੂਮਾਜਰਾ ਕਲੋਨੀ ਸੈਕਟਰ- 38 ਵੈਸਟ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ ਕਮਾਣੀਦਾਰ ਚਾਕੂ ਬਰਾਮਦ ਕੀਤਾ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।