ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 6 ਜੁਲਾਈ
ਚੰਡੀਗੜ੍ਹ ਹਾਊਸਿੰਗ ਬੋਰਡ ਆਪਣੀਆਂ ਸੇਵਾਵਾਂ ਨੂੰ ਆਨਲਾਈਨ ਪ੍ਰਦਾਨ ਕਰਨ ਲਈ ਪੱਬਾਂ ਭਾਰ ਹੈ ਤਾਂ ਕਿ ਬਿਨੈਕਾਰ ਆਪਣੇ ਘਰਾਂ ਤੋਂ ਹੀ ਸੇਵਾਵਾਂ ਪ੍ਰਾਪਤ ਕਰਨ ਸਕਣ। ਇਸ ਬਾਰੇ ਅੱਜ ਚੰਡੀਗੜ੍ਹ ਹਾਊਸਿੰਗ ਬੋਰਡ ਦੇ ਬੋਰਡ ਰੂਮ ਵਿੱਚ ‘ਈ-ਪ੍ਰਕਿਰਿਆ’ ਬਾਰੇ ਜਾਗਰੂਕ ਕਰਨ ਲਈ ਵਰਕਸ਼ਾਪ ਲਗਾਈ ਗਈ। ਵਰਕਸ਼ਾਪ ਦੌਰਾਨ ਹਾਜ਼ਰ ਲੋਕਾਂ ਨੂੰ ਹਾਊਸਿੰਗ ਬੋਰਡ ਦੇ ਸੀਈਓ ਯਸ਼ਪਾਲ ਗਰਗ ਨੇ ਲਾਈਵ ਪੋਰਟਲ ’ਤੇ ਆਨਲਾਈਨ ਅਰਜ਼ੀਆਂ ਜਮ੍ਹਾਂ ਕਰਨ ਦੀ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਸਮਝਾਇਆ। ਵਰਕਸ਼ਾਪ ਦੌਰਾਨ ਉਠਾਏ ਗਏ ਸ਼ੰਕਿਆਂ ਅਤੇ ਮਸਲਿਆਂ ਨੂੰ ਚੰਡੀਗੜ੍ਹ ਹਾਊਸਿੰਗ ਬੋਰਡ ਅਤੇ ਐੱਨਆਈਸੀ ਦੇ ਅਧਿਕਾਰੀਆਂ ਵੱਲੋਂ ਦੂਰ ਕੀਤਾ ਗਿਆ। ਸ੍ਰੀ ਗਰਗ ਨੇ ਦੱਸਿਆ ਕਿ ਵਰਕਸ਼ਾਪ ਦੌਰਾਨ ਦਸਤਾਵੇਜ਼ ਲੇਖਕਾਂ ਨਾਲ ਗੱਲਬਾਤ ਦੌਰਾਨ ਬਹੁਤ ਵਧੀਆ ਸੁਝਾਅ ਪ੍ਰਾਪਤ ਹੋਏ।