ਪੱਤਰ ਪ੍ਰੇਰਕ
ਪੰਚਕੂਲਾ, 12 ਅਪਰੈਲ
ਰਾਏਪੁਰ ਰਾਣੀ ਇਲਾਕੇ ਦੇ ਪਿੰਡ ਭੂਡ ਮੰਡਲਾਏ ਨੇੜੇ ਸਥਿਤ ਫਾਈਰਿੰਗ ਰੇਂਜ ਵਿੱਚ ਅਭਿਆਸ ਦੌਰਾਨ ਨੇੜੇ ਕੰਮ ਕਰ ਰਹੇ ਇੱਕ ਮਜ਼ਦੂਰ ਦੇ ਪੇਟ ਵਿੱਚ ਛਰੇ ਲੱਗਣ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਪਿੰਡ ਰੈਹਨਾ ਦਾ ਆਲਮਗੀਰ (42) ਆਪਣੇ ਹੋਰ ਮਜ਼ਦੂਰ ਸਾਥੀਆਂ ਨਾਲ ਕਣਕ ਦੀ ਫਸਲ ਦੀ ਕਟਾਈ ਕਰ ਰਿਹਾ ਸੀ। ਇਸ ਦੌਰਾਨ ਛਰੇ ਲੱਗਣ ਨਾਲ ਉਹ ਲਹੂ-ਲੁਹਾਨ ਹੋ ਗਿਆ। ਦੂਜੇ ਸਾਥੀਆਂ ਨੇ ਉਸ ਨੂੰ ਰਾਏਪੁਰਰਾਣੀ ਹਸਪਤਾਲ ਵਿੱਚ ਭਰਤੀ ਕਰਵਾਇਆ ਜਿਥੋਂ ਉਸ ਨੂੰ ਸੈਕਟਰ-6 ਦੇ ਜਨਰਲ ਹਸਪਤਾਲ ਵਿੱਚ ਰੈਫਰ ਕਰ ਦਿੱਤਾ।