ਮੋਰਿੰਡਾ (ਪੱਤਰ ਪ੍ਰੇਰਕ): ਇੱਕ ਨੌਜਵਾਨ ਦਾ ਏਟੀਐਮ ਬਦਲ ਕੇ ਉਸ ਦੇ ਖਾਤੇ ਵਿੱਚੋਂ ਨੌਸਰਬਾਜ਼ਾਂ ਨੇ 122999 ਰੁਪਏ ਕਢਵਾ ਲਏ। ਉਕਤ ਨੌਜਵਾਨ ਦੀ ਸ਼ਿਕਾਇਤ ’ਤੇ ਮੋਰਿੰਡਾ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ।
ਮੋਰਿੰਡਾ ਸ਼ਹਿਰੀ ਦੇ ਐਸਐਚਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਗਜੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਬਹਿਰਾਮਪੁਰ ਜ਼ਿਮੀਂਦਾਰਾ ਰੋਪੜ ਨੇ ਪੁਲੀਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਕੁਝ ਦਿਨ ਪਹਿਲਾਂ ਉਹ ਬੱਸ ਸਟੈਂਡ ਨੇੜਲੇ ਐੱਸਬੀਆਈ ਬੈਂਕ ਦੇ ਏਟੀਐਮ ਵਿੱਚੋਂ ਪੈਸੇ ਕਢਵਾ ਰਿਹਾ ਸੀ ਕਿ ਉਸ ਦੇ ਪਿੱਛੇ ਖੜ੍ਹੇ ਇੱਕ ਨੌਜਵਾਨ ਨੇ ਉਸ ਨੂੰ ਗੱਲਾਂ ਵਿੱਚ ਪਾ ਕੇ ਉਸ ਦਾ ਏਟੀਐੱਮ ਕਾਰਡ ਚੋਰੀ ਕਰ ਲਿਆ ਅਤੇ ਉਸ ਦੀ ਥਾਂ ’ਤੇ ਕੋਈ ਹੋਰ ਏਟੀਐਮ ਕਾਰਡ ਰੱਖ ਦਿੱਤਾ ਅਤੇ ਇਹ ਨੌਜਵਾਨ ਆਪਣੇ ਹੋਰ ਸਾਥੀਆਂ ਨਾਲ ਕਾਰ ਨੰਬਰ ਐੱਚ ਆਰ 21 ਕਿਊ 0911 ਵਿੱਚ ਬੈਠ ਕੇ ਉੱਥੋਂ ਚਲਾ ਗਿਆ ਅਤੇ ਕੁਝ ਸਮਾਂ ਬਾਅਦ ਮੁਲਜ਼ਮਾਂ ਨੇ ਉਸ ਦੇ ਖਾਤੇ ਵਿੱਚੋਂ 122999 ਰੁਪਏ ਕਢਵਾ ਲਏ। ਮੋਰਿੰਡਾ ਪੁਲੀਸ ਨੇ ਜਗਜੀਤ ਸਿੰਘ ਦੇ ਬਿਆਨ ’ਤੇ ਅਣਪਛਾਤੇ ਨੌਜਵਾਨਾਂ ਵਿਰੁੱਧ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।