ਸਰਬਜੀਤ ਸਿੰਘ ਭੱਟੀ
ਲਾਲੜੂ, 2 ਫਰਵਰੀ
ਲਾਲੜੂ ਇਲਾਕੇ ’ਚ ਅਕਾਲੀ-ਬਸਪਾ ਗੱਠਜੋੜ ਦੇ ਉਮੀਦਵਾਰ ਐਨ.ਕੇ. ਸ਼ਰਮਾ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਬਲ ਮਿਲਿਆ ਜਦ ਕਾਂਗਰਸੀ ਆਗੂ ਤੇ ਸਾਬਕਾ ਚੇਅਰਮੈਨ ਬਲਾਕ ਸੰਮਤੀ ਡੇਰਾਬਸੀ ਬਹਾਦਰ ਸਿੰਘ ਝਰਮੜੀ ਆਪਣੇ ਸੈਂਕੜੇ ਸਾਥੀਆਂ ਸਮੇਤ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਇਸ ਮੌਕੇ ਸ਼ਰਮਾ ਨੇ ਉਨ੍ਹਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਅਕਾਲੀ-ਬਸਪਾ ਸਰਕਾਰ ਬਣਨ ’ਤੇ ਇਲਾਕੇ ਵਿੱਚ ਪੀਣ ਵਾਲੇ ਪਾਣੀ ਤੇ ਸਿੰਜਾਈ ਸਹੂਲਤ ਲਈ ਨਹਿਰੀ ਪਾਣੀ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਮੌਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲਿਆਂ ’ਚ ਹਰਬੰਸ ਸਿੰਘ ਆਲਮਗੀਰ, ਕਰਮ ਸਿੰਘ ਸਾਬਕਾ ਸਰਪੰਚ ਜਾਸਤਨਾ, ਅਮਰਿੰਦਰ ਕੁਮਾਰ ਬੰਟੀ ਸੰਗੋਧ, ਹਰਜਿੰਦਰ ਸਿੰਘ ਧੀਰੇਮਾਜਰਾ, ਦਲਜੀਤ ਸਿੰਘ ਖੇੜੀ ਜੱਟਾਂ, ਸੀਤਲ ਸਿੰਘ ਡੰਗਡੇਹਰਾ, ਸੇਵਾ ਸਿੰਘ ਕੁਰਲੀ, ਚੰਦ ਸਿੰਘ ਕੁਰਲੀ, ਕਰਨਲ ਮੇਹਰ ਸਿੰਘ ਝਰਮੜੀ, ਨਿੱਕਾ ਸਿੰਘ, ਪ੍ਰਦੀਪ ਸ਼ਰਮਾ, ਜੇ.ਪੀ. ਗੋਇਲ, ਜਸਪਾਲ ਸਿੰਘ, ਗੁਰਦੀਪ ਸਿੰਘ,ਜਸਵਿੰਦਰ ਸਿੰਘ ਪ੍ਰਧਾਨ ਗ੍ਰਾਮ ਸਭਾ, ਜਗਤਾਰ ਸਿੰਘ ਖਾਲਸਾ ਸ਼ਾਮਲ ਸਨ।