ਜਗਮੋਹਨ ਸਿੰਘ
ਰੂਪਨਗਰ, 30 ਜਨਵਰੀ
ਪਿੰਡ ਪਥਰੇੜੀ ਜੱਟਾਂ ਦੀ ਪੰਚਾਇਤ ਨੇ ਵਿਕਾਸ ਕਾਰਜਾਂ ਬਾਰੇ ਸੋਸ਼ਲ ਮੀਡੀਆ ’ਤੇ ਅਫ਼ਵਾਹਾਂ ਫੈਲਾਉਣ ਵਾਲਿਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਤੱਥਾਂ ਦੀ ਪੁਸ਼ਟੀ ਕੀਤੇ ਬਿਨਾਂ ਪੰਚਾਇਤ ਜਾਂ ਪਿੰਡ ਵਿਰੁੱਧ ਪ੍ਰਚਾਰ ਕਰਨ ਵਾਲੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਅੱਜ ਮੀਡੀਆ ਨੂੰ ਪਿੰਡ ਵਿਚ ਚੱਲ ਰਹੇ ਵਿਕਾਸ ਕਾਰਜ ਦਿਖਾਉਂਦਿਆਂ ਸਰਪੰਚ ਰਣਜੀਤ ਕੌਰ ਤੇ ਪੰਚਾਇਤ ਮੈਂਬਰਾਂ ਨੇ ਦੱਸਿਆ ਸਰਕਾਰ ਵੱਲੋਂ ਪਿੰਡ ਦੇ ਵਿਕਾਸ ਲਈ ਇੱਕ ਕਰੋੜ ਰੁਪਏ ਤੋਂ ਵੱਧ ਦੀ ਰਕਮ ਦਿੱਤੀ ਗਈ ਸੀ। ਇਸ ਨਾਲ ਕੁਝ ਵਿਕਾਸ ਕਾਰਜ ਨੇਪਰੇ ਚੜ੍ਹਾ ਦਿੱਤੇ ਗਏ ਸਨ ਤੇ ਕੁਝ ਜਾਰੀ ਹਨ। ਪਰ ਕੁਝ ਲੋਕ ਸੋਸ਼ਲ ਮੀਡੀਆ ’ਤੇ ਅਫ਼ਵਾਹਾਂ ਫੈਲਾਅ ਰਹੇ ਹਨ। ਉਨ੍ਹਾਂ ਕਿਹਾ ਅਜਿਹੇ ਅਨਸਰਾਂ ਖ਼ਿਲਾਫ਼ ਪੰਚਾਇਤ ਕਾਨੂੰਨੀ ਕਾਰਵਾਈ ਕਰੇਗੀ। ਇਸ ਮੌਕੇ ਪੰਚਾਇਤ ਮੈਂਬਰ ਚਰਨੋ, ਅਮਰਜੀਤ ਕੌਰ ,ਹਰਦੀਪ ਸਿੰਘ, ਸੰਦੀਪ ਕੌਰ, ਕੇਵਲ ਸਿੰਘ, ਹਰਜਿੰਦਰ ਕੌਰ ਸਣੇ ਹੋਰ ਪਿੰਡ ਵਾਸੀ ਜਸਬੀਰ ਸਿੰਘ, ਗੁੱਡੂ, ਜੋਗਾ ਸਿੰਘ, ਕੇਸਰ ਸਿੰਘ, ਅਮਨਦੀਪ ਸਿੰਘ, ਮੱਖਣ ਸਿੰਘ ਫ਼ੌਜੀ, ਸੁਖਵਿੰਦਰ ਸਿੰਘ, ਹਰਵੀਰ ਸਿੰਘ, ਕੁਲਦੀਪ ਸਿੰਘ ਤੇ ਰਛਪਾਲ ਸਿੰਘ ਆਦਿ ਮੌਜੂਦ ਸਨ।