ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 28 ਮਈ
ਚੰਡੀਗੜ੍ਹ ਪੁਲੀਸ ਦੀ ਅਪਰਾਧ ਸ਼ਾਖਾ ਦੀ ਟੀਮ ਨੇ ਚੋਰੀ ਦੇ ਲੈਪਟਾਪ ਅਤੇ ਮੋਬਾਈਲ ਫੋਨ ਸਹਿਤ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਅਪਰਾਧ ਸ਼ਾਖਾ ਦੇ ਡੀਐਸਪੀ ਰਾਜੀਵ ਕੁਮਾਰ ਅੰਬਸਤਾ ਅਤੇ ਇੰਸਪੈਕਟਰ ਹਰਿੰਦਰ ਸਿੰਘ ਸੇਖੋਂ ਦੀ ਨਿਗਰਾਨੀ ਹੇਠ ਪੁਲੀਸ ਨੇ ਦੋਵਾਂ ਮੁਲਜ਼ਮਾਂ ਨੂੰ ਪੰਜਾਬ ਇੰਜਨੀਅਰਿੰਗ ਕਾਲਜ ਦੇ ਗੇਟ ਨੰਬਰ 1 ਨੇੜੇ ਤੋਂ ਗ੍ਰਿਫਤਾਰ ਕੀਤਾ ਹੈ। ਸੂਚਨਾ ਅਨੁਸਾਰ ਲੰਘੀ 27 ਮਈ ਨੂੰ ਇਥੋਂ ਦੇ ਸੈਕਟਰ 34 ਏ ਦੇ ਕਰਨਲ ਨਰਿੰਦਰ ਸਿੰਘ ਸੁਜਲਾਣਾ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਸੀ ਕਿ ਲੰਘੀ ਉਸ ਦੇ ਦਫਤਰ ਤੋਂ 12 ਲੈਪਟਾਪ ਅਤੇ 8 ਮੋਬਾਈਲ ਫੋਨ ਚੋਰੀ ਹੋ ਗਏ ਸਨ। ਪੁਲੀਸ ਨੂੰ ਅੱਜ ਗੁਪਤ ਸੂਚਨਾਂ ਦੇ ਅਧਾਰ ’ਤੇ ਸੈਕਟਰ 11 ਅਤੇ 12 ਦੀ ਸੜਕ ’ਤੇ ਸਕੂਟਰ ਸਵਾਰ ਦੋ ਜਣਿਆਂ ਨੂੰ ਕਾਬੂ ਕੀਤਾ ਹੈ। ਪੁੱਛਗਿੱਛ ’ਤੇ ਦੋਵਾਂ ਨੇ ਸੈਕਟਰ 34 ਤੋਂ ਲੈਪਟਾਪ ਅਤੇ ਮੋਬਾਈਲ ਫੋਨ ਚੋਰੀ ਕਰਨ ਦਾ ਗੁਨਾਹ ਕਬੂਲ ਕੀਤਾ। ਮੁਲਜ਼ਮਾਂ ਦੀ ਪਛਾਣ ਰਾਮ ਦਰਬਾਰ ਵਾਸੀ ਯੋਗੇਸ਼ ਕੁਮਾਰ (25) ਅਤੇ ਅਜੈ (25) ਵਾਸੀ ਸੈਕਟਰ 20 ਵਜੋਂ ਹੋਈ ਹੈ। ਪੁਲੀਸ ਨੇ ਗ੍ਰਿਫਤਾਰ ਕੀਤੇ ਗਏ ਦੋਵੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਚੋਰੀ ਕੀਤੇ ਗਏ 12 ਲੈਪਟਾਪ ਅਤੇ 8 ਮੋਬਾਈਲ ਫੋਨ ਬਰਾਮਦ ਕਰ ਲਏ ਹਨ। ਮੁਲਜ਼ਮਾਂ ਨੇ ਕੋਵਿਡ 19 ਦੌਰਾਨ ਬੇਰੁਜ਼ਗਾਰ ਹੋਣ ਕਾਰਨ ਘਟਨਾ ਨੂੰ ਅੰਜਾਮ ਦਿੱਤਾ ਸੀ।