ਪੰਚਕੂਲਾ: ਇਥੇ ਆਈਟੀਬੀਪੀ ਭਾਨੂੰ ਪੰਚਕੂਲਾ ਵਿੱਚ ਛੇ ਜਰਮਨ ਸ਼ੈਫਰਡ ਕੁੱਤੇ ਟਰੇਨਿੰਗ ਸੈਂਟਰ ਵਿੱਚ ਸਿਖਲਾਈ ਲੈ ਰਹੇ ਹਨ। ਇਨ੍ਹਾਂ ਜਰਮਨ ਸ਼ੈਫਰਡ ਕੁੱਤਿਆਂ ਨੂੰ ਪ੍ਰਾਇਮਰੀ ਟਰੇਨਿੰਗ ਕੇਂਦਰ ਅਤੇ ਨੈਸ਼ਨਲ ਟਰੇਨਿੰਗ ਸੈਂਟਰ ਫਾਰ ਡੌਗਸ ਐਂਡ ਐਨੀਮਲਜ਼ ਵੱਲੋਂ ਟਰੇਨਿੰਗ ਦਿੱਤੀ ਜਾ ਰਹੀ ਹੈ। ਇਨ੍ਹਾਂ ਨੂੰ ਆਈਟੀਬੀਪੀ ਦੇ 12 ਜਵਾਨ ਟਰੇਨਿੰਗ ਦੇ ਰਹੇ ਹਨ। ਆਈਟੀਬੀਪੀ ਬੇਸਿਕ ਟਰੇਨਿੰਗ ਸੈਂਟਰ ਭਾਨੂੰ, ਪੰਚਕੂਲਾ ਦੇ ਆਈਜੀ ਈਸ਼ਵਰ ਸਿੰਘ ਦੂਹਨ ਨੇ ਸੱਤ ਮਹੀਨੇ ਚੱਲਣ ਵਾਲੀ ਇਸ ਟਰੇਨਿੰਗ ਦਾ ਰਸਮੀ ਉਦਘਾਟਨ ਕੀਤਾ। -ਪੱਤਰ ਪ੍ਰੇਰਕ