ਖਰੜ: ਇੱਥੇ ਸਿਟੀ ਪੁਲੀਸ ਨੇ ਐਕਟਿਵਾ ਅਤੇ ਮੋਬਾਈ ਚੋਰੀ ਕਰਨ ਦੇ ਦੋਸ਼ ਅਧੀਨ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਵਿਰੁੱਧ ਕੇਸ ਦਰਜ ਕੀਤਾ ਹੈ। ਏਐੱਸਆਈ ਚਮਕੌਰ ਸਿੰਘ ਨੂੰ ਇਹ ਗੁਪਤ ਸੂਚਨਾ ਮਿਲੀ ਸੀ ਕਿ ਰਜਿੰਦਰ ਸਿੰਘ, ਕਿਰਨਦੀਪ ਸਿੰਘ, ਅਜੇ ਸ਼ਰਮਾ ਅਤੇ ਗੀਤਾਂਜ਼ਲੀ ਚੋਰੀਆਂ ਕਰਨ ਦੇ ਆਦੀ ਹਨ ਅਤੇ ਅੱਜ ਵੀ ਉਹ ਚੋਰੀ ਦੇ ਐਕਟਿਵਾ ’ਤੇ ਜਾਅਲੀ ਨੰਬਰ ਲਗਾ ਕੇ ਘੁੰਮ ਰਹੇ ਹਨ। ਪੁਲੀਸ ਨੇ ਤੁਰੰਤ ਕਾਰਵਾਈ ਕੀਤੀ ਅਤੇ ਤਿੰਨ ਮੁਲਜ਼ਮਾਂ ਰਜਿੰਦਰ ਸਿੰਘ, ਕਿਰਨਦੀਪ ਸਿੰਘ ਅਤੇ ਗੀਤਾਂਜ਼ਲੀ ਨੂੰ ਕਾਬੂ ਕੀਤਾ । ਜਦੋਂ ਕਿ ਅਜੇ ਸ਼ਰਮਾ ਨੂੰ ਹਾਲੇ ਗ੍ਰਿਫਤਾਰ ਕਰਨਾ ਬਾਕੀ ਹੈ। ਪੁਲੀਸ ਅਨੁਸਾਰ ਇਨ੍ਹਾਂ ਕੋਲੋਂ ਜਾਅਲੀ ਨੰਬਰ ਲੱਗੀ ਹੋਈ ਐਕਟਿਵਾ, 13 ਮੋਬਾਈਲ ਫੋਨ, ਨਕਲੀ ਗੰਨ ਅਤੇ ਕਿਰਚ ਬਰਾਮਦ ਹੋਈ ਹੈ। ਅਦਾਲਤ ਵੱਲੋਂ ਮੁਲਜ਼ਮਾਂ ਨੂੰ 2 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। -ਪੱਤਰ ਪ੍ਰੇਰਕ