ਚੰਡੀਗੜ੍ਹ: ਇਥੇ ਬੱਸ ਅੱਡੇ ਤੋਂ ਬੈੱਗ ਚੋਰੀ ਹੋ ਗਿਆ ਜੋ ਕਿ ਸੋਨੀਪਤ ਦੀ ਰਹਿਣ ਵਾਲੀ ਲੜਕੀ ਦਾ ਸੀ। ਇਸ ਬਾਰੇ ਜਾਣਕਾਰੀ ਮਿਲਦੇ ਹੀ ਪੁਲੀਸ ਨੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਉਸ ਦੇ ਬੈੱਗ ਵਿੱਚ ਦੋ ਲੈਪਟਾਪ, ਮੋਬਾਈਲ ਫੋਨ, ਪਾਵਰ ਬੈਂਕ, ਜ਼ਰੂਰੀ ਦਸਤਾਵੇਜ਼ ਅਤੇ ਕਪੜੇ ਸਨ ਜਿਸ ਨੂੰ ਲੈ ਕੇ ਚੋਰ ਫ਼ਰਾਰ ਹੋ ਗਿਆ ਹੈ। ਥਾਣਾ ਸੈਕਟਰ-36 ਦੀ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। -ਟਨਸ