ਪੰਚਕੂਲਾ: ਪੰਚਕੂਲਾ ਪੁਲੀਸ ਨੇ ਸਕੂਲ ਦੀ ਛੋਟੀ ਬੱਚੀ ਨੂੰ ਬੇਰਹਿਮੀ ਨਾਲ ਕੁੱਟਣ ਵਾਲਾ ਅਧਿਆਪਕ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਅਧਿਆਪਕ ਦਾ ਨਾਂ ਰਵਿੰਦਰ ਕੁਮਾਰ ਵਾਸੀ ਪਿੰਡ ਬਲਿਆਨ ਜ਼ਿਲ੍ਹਾ ਭਿਵਾਨੀ ਹੈ ਅਤੇ ਅੱਜ-ਕੱਲ੍ਹ ਸੈਕਟਰ-26 ਪੰਚਕੂਲਾ ਵਿੱਚ ਰਹਿੰਦਾ ਹੈ। ਪੀੜਤ ਬੱਚੀ ਪਹਿਲੀ ਕਲਾਸ ਦੀ ਵਿਦਿਆਰਥੀ ਹੈ। ਪੀੜਤ ਬੱਚੀ ਦੇ ਪਰਿਵਾਰ ਵਾਲਿਆਂ ਨੇ ਸੈਕਟਰ-5 ਪੰਚਕੂਲਾ ਵਿੱਚ ਮਾਮਲਾ ਦਰਜ ਕਰਵਾਇਆ ਸੀ। ਪੁਲੀਸ ਨੇ ਇਸ ਅਧਿਆਪਕ ਦੇ ਖਿਲਾਫ ਆਈਪੀਸੀ ਦੀ ਧਾਰਾ 323 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਅੱਜ ਅਧਿਆਪਕ ਨੂੰ ਪੁਲੀਸ ਚੌਕੀ ਇੰਚਾਰਜ ਤਜਿੰਦਰਪਾਲ ਸਿੰਘ ਨੇ ਗ੍ਰਿਫਤਾਰ ਕੀਤਾ ਹੈ। -ਪੱਤਰ ਪ੍ਰੇਰਕ