ਪੱਤਰ ਪ੍ਰੇਰਕ
ਮੁੱਲਾਂਪੁਰ ਗਰੀਬਦਾਸ, 18 ਜੁਲਾਈ
ਨਵਾਂ ਗਾਉਂ ਵਿੱਚ ਪੁਲੀਸ ਨੇ ਇੱਕ ਮਹਿਲਾ ਦਾ ਬਟੂਆ ਖੋਹਣ ਵਾਲੇ ਝਪਟਮਾਰ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸਐੱਚਓ ਕੁਲਵੰਤ ਸਿੰਘ ਨੇ ਦੱਸਿਆ ਕਿ 14 ਜੁਲਾਈ ਨੂੰ ਮਾਰਕੀਟ ਵਿੱਚ ਜਾਂਦੀ ਇੱਕ ਮਹਿਲਾ ਦੇ ਹੱਥ ਵਿੱਚ ਫੜਿਆ ਬਟੂਆ ਖੋਹ ਕੇ ਤਿੰਨ ਨੌਜਵਾਨ ਭੱਜ ਗਏ ਸਨ। ਮਹਿਲਾ ਦੀ ਸ਼ਿਕਾਇਤ ਉੱਤੇ ਤਿੰਨ ਜਣਿਆਂ ਖਿਲਾਫ਼ ਕੇਸ ਦਰਜ ਕਰ ਕੇ ਇੱਕ ਨੌਜਵਾਨ ਲੱਕੀ ਵਾਸੀ ਦਸਮੇਸ਼ ਨਗਰ ਨਵਾਂ ਗਾਉਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਦੋ ਹੋਰ ਨੌਜਵਾਨ ਅਤੁਲ ਤੇ ਮੌਲਾ ਸ਼ਾਮਲ ਸਨ ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਜਾਰੀ ਹੈ।