ਪੰਚਕੂਲਾ: ਇਥੋਂ ਦੇ ਸੈਕਟਰ-21 ਵਿੱਚ ਪੈਂਦੇ ਪਿੰਡ ਫਤਹਿਪੁਰ ਦੀਆਂ ਝੁੱਗੀਆਂ ਨੂੰ ਦੇਰ ਰਾਤ ਅੱਗ ਲੱਗ ਗਈ ਜਿਸ ਕਾਰਨ 50 ਝੁੱਗੀਆਂ ਸੁਆਹ ਹੋ ਗਈਆਂ। ਫਾਇਰ ਬ੍ਰਿਗੇਡ ਨੇ ਅੱਗ ’ਤੇ ਕਾਬੂ ਪਾਇਆ। ਲੋਕਾਂ ਨੇ ਮਸਾਂ ਹੀ ਆਪਣੀਆਂ ਜਾਨਾਂ ਬਚਾਈਆਂ ਪਰ ਝੁੱਗੀਆਂ ਵਿੱਚ ਪਿਆ ਸਾਮਾਨ ਸੜ ਗਿਆ। ਮੌਕੇ ’ਤੇ ਸੈਕਟਰ-5 ਦੇ ਥਾਣਾ ਅਧਿਕਾਰੀ ਪਹੁੰਚੇ। ਲੋਕਾਂ ਅਨੁਸਾਰ ਇਹ ਅੱਗ ਰਸੋਈ ਗੈਸ ਸਿਲੰਡਰ ਫਟਣ ਕਾਰਨ ਲੱਗੀ ਹੋ ਸਕਦੀ ਹੈ ਕਿਉਂਕਿ ਦਿਨ ਵੇਲੇ ਝੁੱਗੀਆਂ ਵਿੱਚ ਬਰਾਤ ਆਈ ਸੀ। ਸਮਾਜਸੇਵਕ ਅਸ਼ੀਸ਼ ਗਰਗ ਨੇ ਝੁੱਗੀਆਂ ਵਾਲਿਆਂ ਨੂੰ ਖਾਣਾ ਮੁਹੱਈਆ ਕਰਵਾਇਆ। ਘਟਨਾ ਦਾ ਜਾਇਜ਼ਾ ਲੈਣ ਲਈ ਜ਼ਿਲ੍ਹੇ ਦੇ ਅਧਿਕਾਰੀ ਵੀ ਪਹੁੰਚੇ। -ਪੱਤਰ ਪ੍ਰੇਰਕ