ਪੱਤਰ ਪ੍ਰੇਰਕ
ਬਨੂੜ, 8 ਮਾਰਚ
ਚਿੱਤਕਾਰਾ ਯੂਨੀਵਰਸਿਟੀ ਦੇ ਕਾਲਜ ਆਫ਼ ਫਾਰਮੇਸੀ ਦੇ ਖੋਜਾਰਥੀਆਂ ਵੱਲੋਂ ਹਾਲ ਵਿੱਚ ਕੀਤੇ ਖੋਜ ਅਧਿਐਨ ਦੌਰਾਨ ਆਯੁਰਵੈਦਿਕ ਦਵਾਈ ਨਾਲ ਸ਼ੂਗਰ ਦਾ ਬਿਹਤਰ ਇਲਾਜ ਹੋ ਸਕਣ ਦਾ ਖੁਲਾਸਾ ਹੋਇਆ ਹੈ। ਡਾ. ਰਵਿੰਦਰ ਸਿੰਘ, ਡਾ. ਠਾਕੁਰ ਗੁਰਜੀਤ ਸਿੰਘ ਦੀ ਅਗਵਾਈ ਹੇਠਲੀ ਟੀਮ ਵੱਲੋਂ ਕੀਤਾ ਗਿਆ ਅਧਿਐਨ ਸਰਬੀਅਨ ਜਰਨਲ ਆਫ਼ ਐਕਸਪੈਰੀਮੈਂਟਲ ਐਂਡ ਕਲੀਨਿਕਲ ਰਿਸਰਚ ਦੇ ਨਵੀਨਤਮ ਸੰਸਕਰਣ ਵਿੱਚ ਪ੍ਰਕਾਸ਼ਿਤ ਹੋਇਆ ਹੈ। ਖੋਜ ਪੇਪਰ ਅਨੁਸਾਰ, ਸ਼ੂਗਰ ਨੂੰ ਲੈ ਕੇ ਆਯੁਰਵੈਦਿਕ ਦਵਾਈਆਂ ਉੱਤੇ ਖੋਜ ਘੱਟ ਹੋਣ ਕਾਰਨ ਇਸ ਦੀ ਪ੍ਰਭਾਵਸ਼ੀਲਤਾ ਵੀ ਪਤਾ ਨਹੀਂ ਚੱਲਦੀ।