ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ: ਇੱਥੋਂ ਦੇ ਕਾਰਮਲ ਕਾਨਵੈਂਟ ਸਕੂਲ ਸੈਕਟਰ 9 ਵਿੱਚ ਅੱਜ ਟਰੈਫਿਕ ਪੁਲੀਸ ਵੱਲੋਂ ਵਿਦਿਆਰਥਣਾਂ ਨੂੰ ਸੜਕੀ ਸੁਰੱਖਿਆ ਦਾ ਪਾਠ ਪੜ੍ਹਾਇਆ ਗਿਆ। ਇਸ ਮੌਕੇ ਵਾਹਨ ਚਲਾਉਂਦੇ ਹੋਏ ਮੋਬਾਈਨ ਦੀ ਵਰਤੋਂ ਨਾ ਕਰਨ, ਹੈਲਮਟ ਤੇ ਸੀਟ ਬੈਲਟ ਦੀ ਮਹੱਤਤਾ ਦੱਸੀ ਗਈ। ਇਸ ਮੌਕੇ ਏਐੱਸਆਈ ਰਾਜਿੰਦਰ ਸਿੰਘ, ਹੈੱਡ ਕਾਂਸਟੇਬਲ ਜਗਰੂਪ ਸਿੰਘ, ਸੀਨੀਅਰ ਕਾਂਸਟੇਬਲ ਰਾਜੀਵ ਤੇ ਵਾਲੰਟੀਅਰ ਜਗਦੰਭਾ ਪ੍ਰਸਾਦ ਨੇ ਟਰੈਫਿਕ ਨਿਯਮਾਂ ਦਾ ਪਾਲਣ ਨਾ ਕਰਨ ’ਤੇ ਹੋਣ ਵਾਲੇ ਨੁਕਸਾਨ ਤੋਂ ਜਾਣੂ ਕਰਵਾਇਆ। ਇਸ ਮੌਕੇ ਸੱਤ ਸੌ ਦੇ ਕਰੀਬ ਵਿਦਿਆਰਥਣਾਂ ਤੇ ਅਧਿਆਪਕ ਮੌਜੂਦ ਸਨ।