ਗੌਰਵ ਕੰਠਵਾਲ
ਮੁਹਾਲੀ, 4 ਸਤੰਬਰ
ਇੱਥੋਂ ਦੇ ਫੇਜ਼-8 ਵਿਚਲੇ ਦਸਹਿਰਾ ਮੈਦਾਨ ਵਿੱਚ ਅੱਜ ਰਾਤੀਂ ਨੌਂ ਵਜੇ ਦੇ ਕਰੀਬ ਝੂਲੇ ਦਾ ਇੱਕ ਹਿੱਸਾ ਡਿੱਗਣ ਕਾਰਨ ਬੱਚਿਆਂ ਅਤੇ ਮਹਿਲਾਵਾਂ ਸਣੇ ਅੱਧੀ ਦਰਜਨ ਤੋਂ ਵੱਧ ਵਿਅਕਤੀ ਜ਼ਖ਼ਮੀ ਹੋ ਗਏ। ਪੀੜਤਾਂ ਦੇ ਸਿਰ ਅਤੇ ਗਰਦਨ ਵਿੱਚ ਸੱਟਾਂ ਲੱਗੀਆਂ ਹਨ। ਨੇੜੇ ਖੜ੍ਹੀ ਪੀਸੀਆਰ ਵੈਨ ਨੇ ਜ਼ਖ਼ਮੀਆਂ ਨੂੰ ਫੇਜ਼-6 ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਪੀੜਤਾਂ ਨੇ ਗਰਦਨ, ਪੇਟ ਅਤੇ ਪਿੱਠ ਵਿੱਚ ਸੱਟ ਲੱਗਣ ਦੀ ਸ਼ਿਕਾਇਤ ਕੀਤੀ ਹੈ। ਘਟਨਾ ਤੋਂ ਫੌਰੀ ਮਗਰੋਂ ਬਾਊਂਸਰ ਅਤੇ ਮੇਲੇ ਦਾ ਪ੍ਰਬੰਧਕੀ ਸਟਾਫ਼ ਉਥੋਂ ਭੱਜ ਗਿਆ।