ਵਪਾਰ ਪ੍ਰਤੀਨਿਧ
ਚੰਡੀਗੜ੍ਹ, 28 ਜੂਨ
ਸੋਨਾਲੀਕਾ ਟਰੈਕਟਰਜ਼ ਨੇ ਸੋਨਾਲੀਕਾ ਟਾਈਗਰ ਡੀਆਈ 75 4ਡਬਲਯੂਡੀ ਅਤੇ ਟਾਈਗਰ ਡੀਆਈ 65 4ਡਬਲਯੂਡੀ ਲਾਂਚ ਕੀਤੇ ਹਨ। ਯੂਰਪ ਅਤੇ ਅਮਰੀਕੀ ਐਮਿਸ਼ਨ ਨਿਯਮਾਂ ਦੀ ਪਾਲਣਾ ਕਰਦੇ ਹੋਏ ਕੰਪਨੀ ਸੀਆਰਡੀਆਈ ਤਕਨਾਲੋਜੀ ਪੇਸ਼ ਕਰ ਰਹੀ ਹੈ, ਜੋ 10 ਫ਼ੀਸਦ ਤੱਕ ਬਾਲਣ ਦੀ ਬੱਚਤ ਕਰੇਗੀ। ਸੋਨਾਲੀਕਾ ਟਰੈਕਟਰਜ਼ ਦੇ ਪ੍ਰਧਾਨ ਅਤੇ ਚੀਫ, ਸੇਲਸ ਐਂਡ ਮਾਰਕੀਟਿੰਗ ਵਿਵੇਕ ਗੋਇਲ ਅਤੇ ਜ਼ੋਨਲ ਹੈੱਡ ਵਿਕਾਸ ਮਲਿਕ ਨੇ ਕਿਹਾ ਕਿ ਸੋਨਾਲੀਕਾ ਟਾਈਗਰ ਕਿਸਾਨਾਂ ਦੀ ਕਾਰਗੁਜ਼ਾਰੀ ਅਤੇ ਖੇਤੀਬਾੜੀ ਲਈ ਲਾਭਦਾਇਕ ਸਿੱਧ ਹੋਵੇਗਾ।