ਪੱਤਰ ਪ੍ਰੇਰਕ
ਰਾਜਪੁਰਾ, 9 ਸਤੰਬਰ
ਸਥਾਨਕ ਪੁਲੀਸ ਨੇ ਵੱਖ ਵੱਖ ਕੇਸਾਂ ਵਿੱਚ ਛੇ ਵਿਅਕਤੀਆਂ ਵੱਲੋਂ ਅਦਾਲਤ ਵਿੱਚ ਪੇਸ਼ ਨਾ ਹੋਣ ’ਤੇ ਅਦਾਲਤ ਵੱਲੋਂ ਭਗੌੜਾ ਕਰਾਰ ਦੇਣ ਸਬੰਧੀ ਕੇਸ ਦਰਜ ਕੀਤਾ ਹੈ। ਥਾਣਾ ਸਦਰ ਅਤੇ ਸਿਟੀ ਦੀ ਪੁਲੀਸ ਨੇ ਦੱਸਿਆ ਕਿ ਇਥੋਂ ਦੀ ਅਦਾਲਤ ਨੇ ਮਨਦੀਪ ਸਿੰਘ ਵਾਸੀ ਪਿੰਡ ਸੂਰਲ ਕਲਾਂ, ਪੰਕਜ ਕੁਮਾਰ ਵਾਸੀ ਮਿਲ ਦੇ ਪਿੱਛੇ ਨੇੜੇ ਨਾਗੀ ਐਸ.ਟੀ.ਡੀ ਅੰਬਾਲਾ, ਮਨੋਜ ਵਾਸੀ ਗੁਰਦਾਸਪੁਰ ਰੋਡ ਨੇੜੇ ਗੈਸ ਏਜੰਸੀ ਕਲਾਨੌਰ ਜ਼ਿਲ੍ਹਾ ਗੁਰਦਾਸਪੁਰ, ਮੁਕੇਸ਼ ਯਾਦਵ ਵਾਸੀ ਤਿੱਤਲਾਗੀ ਜ਼ਿਲ੍ਹਾ ਪਲਮੂ ਝਾਰਖੰਡ, ਵਿਪਨ ਕੁਮਾਰ ਵਾਸੀ ਸਿਮਲਾਪੂਰੀ ਬਰੇਟਾ ਰੋਡ ਨੇੜੇ ਅਮਰ ਕਰਿਆਨਾ ਸਟੋਰ ਲੁਧਿਆਣਾ ਅਤੇ ਅਸ਼ੀਸ਼ ਕੁਮਾਰ ਵਾਸੀ ਫਲੈਟ ਨੰ. ਡੀ.697 ਪੀਰਾ ਗੜ੍ਹੀ ਕੈਂਪ ਦਿੱਲੀ ਨੂੰ ਅਦਾਲਤ ਵਿੱਚ ਚੱਲ ਰਹੇ ਵੱਖ ਵੱਖ ਕੇਸਾਂ ਵਿੱਚ ਪੇਸ਼ ਨਾ ਹੋਣ ’ਤੇ ਭਗੌੜਾ ਕਰਾਰ ਦਿੱਤਾ ਹੈ।