ਪੱਤਰ ਪ੍ਰੇਰਕ
ਮੋਰਿੰਡਾ, 29 ਅਗਸਤ
ਮੋਰਿੰਡਾ ਪੁਲੀਸ ਨੇ ਸੀਆਈਏ ਸਟਾਫ ਰੂਪਨਗਰ ਦੇ ਸਹਿਯੋਗ ਨਾਲ ਲੁੱਟ-ਖੋਹ ਕਰਨ ਵਾਲੇ ਗਰੋਹ ਦੇ 10 ਮੈਂਬਰਾਂ ਵਿੱਚੋਂ ਛੇ ਨੂੰ ਗ੍ਰਿਫ਼ਤਾਰ ਕੀਤਾ ਹੈ। ਏਐੱਸਆਈ ਬਲਵੀਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰਿਤ ’ਤੇ ਪਿੰਡ ਰਾਮਗੜ੍ਹ ਚੱਕਲਾਂ ਤੇ ਪਿੰਡ ਓਇੰਦ ਵਾਲੀ ਨਹਿਰ ਨਜ਼ਦੀਕ ਤਲਾਸ਼ੀ ਲਈ ਤਾਂ ਪੁਲੀਸ ਪਾਰਟੀ ਨੇ ਜੂਹਰੀ, ਕੈਰੀ, ਸ਼ੇਖਰ, ਬਾਦਲ, ਸੰਨੀ ਵਾਸੀ ਬੰਗਾਲਾ ਬਸਤੀ ਕੁਰਾਲੀ ਅਤੇ ਰਵੀ ਬਾਬਾ ਵਾਸੀ ਸ੍ਰੀ ਚਮਕੌਰ ਸਾਹਿਬ ਨੂੰ ਮਾਰੂ ਹਥਿਆਰਾਂ ਤੇ ਛੋਟਾ ਹਾਥੀ ਗੱਡੀ ਨੰਬਰ ਪੀ.ਬੀ. 65 ਬੀ.ਏ. 9926 ਸਮੇਤ ਕਾਬੂ ਕਰ ਲਿਆ।