ਖਰੜ (ਪੱਤਰ ਪ੍ਰੇਰਕ): ਸਿਟੀ ਪੁਲੀਸ ਨੇ ਨਕਲੀ ਕਾਪੀ ਮਾਰਕਾ ਐੱਮਆਈ ਲਗਾ ਕੇ ਐੱਲਈਡੀ ਤੇ ਟੀਵੀ ਬਾਜ਼ਾਰ ਵਿਚ ਵੇਚਣ ਅਤੇ ਸਪਲਾਈ ਕਰਨ ਦੇ ਦੋਸ਼ ਅਧੀਨ ਪ੍ਰਵੀਨ ਨਾਂ ਦੇ ਇੱਕ ਦੁਕਾਨਦਾਰ ਨੂੰ ਗ੍ਰਿਫਤਾਰ ਕੀਤਾ ਹੈ। ਐੱਸਐੱਚਓ ਇੰਸਪੈਕਟਰ ਸੁਨੀਲ ਕੁਮਾਰ ਨੇ ਦੱਸਿਆ ਕਿ ਇਸ ਕੰਪਨੀ ਦੇ ਫੀਲਡ ਅਫਸਰ ਚੰਦਰ ਸ਼ੇਖਰ ਵਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਇਸ ਦੁਕਾਨਦਾਰ ਵਲੋਂ ਸ਼ਿਕਾਇਤਕਰਤਾ ਦੀ ਕੰਪਨੀ ਦੇ ਬਰਾਂਡ ਐੱਮਆਈ ਦੇ ਨਾਂ ’ਤੇ ਨਕਲੀ ਮਾਰਕਾ ਲਗਾ ਕੇ ਬਾਜ਼ਾਰ ਵਿਚ ਵੇਚੀਆਂ ਜਾ ਰਹੀਆਂ ਹਨ। ਪੁਲੀਸ ਨੇ ਤੁਰੰਤ ਕਾਰਵਾਈ ਕੀਤੀ ਅਤੇ ਉਸ ਦੀ ਦੁਕਾਨ ਵਿਚੋਂ ਨਕਲੀ ਐੱਲਈਡੀ ਬਰਾਮਦ ਕੀਤੀ।