ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 10 ਸਤੰਬਰ
ਇੱਥੋਂ ਦੇ ਸੈਕਟਰ-70 (ਪਿੰਡ ਮਟੌਰ) ਦੇ ਪ੍ਰਾਚੀਨ ਸ੍ਰੀ ਸੱਤ ਨਾਰਾਇਣ ਮੰਦਰ ਵਿੱਚ ਚੱਲ ਰਿਹਾ ਗਣੇਸ਼ ਮਹਾਉਤਸਵ ਸੰਪੂਰਨ ਹੋ ਗਿਆ ਹੈ। ਇਸ ਦੌਰਾਨ ਭਗਵਾਨ ਸ੍ਰੀ ਗਣੇਸ਼ ਦੀ ਮੂਰਤੀ ਨੂੰ ਭਾਖੜਾ ਨਹਿਰ ਵਿੱਚ ਵਿਸਰਜਨ ਕਰਨ ਲਈ ਸ਼ਹਿਰ ਵਿੱਚ ਸ਼ੋਭਾ ਯਾਤਰਾ ਕੱਢੀ ਗਈ। ਮੰਦਰ ਕਮੇਟੀ ਦੇ ਪ੍ਰਧਾਨ ਸਿਕੰਦਰ ਸ਼ਰਮਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਪ੍ਰਧਾਨ ਪ੍ਰਭਜੋਤ ਕੌਰ ਅਤੇ ਮਟੌਰ ਦੇ ਸਾਬਕਾ ਸਰਪੰਚ ਅਮਰੀਕ ਸਿੰਘ ਨੇ ਝੰਡੀ ਦਿਖਾ ਕੇ ਸ਼ੋਭਾ ਯਾਤਰਾ ਨੂੰ ਅਗਲੇ ਪੜਾਅ ਲਈ ਰਵਾਨਾ ਕੀਤਾ।
ਇਸ ਮੌਕੇ ਭਾਜਪਾ ਆਗੂ ਸੰਜੀਵ ਵਸ਼ਿਸ਼ਟ, ਸਾਬਕਾ ਕੌਂਸਲਰ ਅਸ਼ੋਕ ਝਾਅ, ਮਨੋਜ ਅਗਰਵਾਲ, ਰਮਨ ਸੈਲੀ, ਨੌਜਵਾਨ ਆਗੂ ਆਸ਼ੂ ਵੈਦ, ਹੰਸ ਰਾਜ ਵਰਮਾ, ਮਹਿਲਾ ਮੰਡਲ ਦੀ ਪ੍ਰਧਾਨ ਨਿਰਮਲ ਗਰਗ, ਜਨਰਲ ਸਕੱਤਰ ਕਿਰਨ ਵਰਮਾ, ਚੇਤਨ ਬਾਂਸਲ, ਰਾਕੇਸ਼ ਬਾਂਸਲ, ਵੀਕੇ ਜੋਸ਼ੀ, ਰੇਖਾ ਸ਼ਰਮਾ ਸਮੇਤ ਹੋਰਨਾਂ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਮਟੌਰ ਥਾਣਾ ਦੇ ਐੱਸਐੱਚਓ ਨਵੀਨਪਾਲ ਸਿੰਘ ਲਹਿਲ ਦੀ ਅਗਵਾਈ ਹੇਠ ਸੁਰੱਖਿਆ ਇੰਤਜ਼ਾਮ ਕੀਤੇ ਗਏ। ਮੰਦਰ ਕਮੇਟੀ ਵੱਲੋਂ ਸ੍ਰੀ ਗਣੇਸ਼ ਮਹਾਪਰਾਣ ਕਥਾ, ਪੂਜਾ ਪਾਠ ਅਤੇ ਹਵਨ ਯੱਗ ਕੀਤਾ ਗਿਆ।
ਲਾਲੜੂ ਵਿੱਚ ਗਣੇਸ਼ ਉਤਸਵ ਮਨਾਇਆ
ਲਾਲੜੂ (ਪੱਤਰ ਪ੍ਰੇਰਕ): ਇੱਥੋਂ ਦੀ ਕਸ਼ਯਪ ਧਰਮਸ਼ਾਲਾ ਵਿੱਚ ਅੱਜ ਸ੍ਰੀ ਗਣੇਸ਼ ਉਤਸਵ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਭਗਤੀ ਸਾਗਰ, ਸੰਜੀਵ ਸਿਤਾਰਾ ਅਤੇ ਸਤਿੰਦਰ ਕੁਮਾਰ ਗੋਸਾਮੀ ਨੇ ਆਪਣੇ ਭਜਨਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਇਸ ਦੌਰਾਨ ਭਗਵਾਨ ਗਣੇਸ਼ ਦੀ ਮੂਰਤੀ ਦੀ ਪੂਜਾ ਕੀਤੀ ਗਈ। ਇਸ ਮੌਕੇ ਕਰਨੈਲ ਕੁਮਾਰ, ਬਲਜੀਤ ਸ਼ਰਮਾ, ਅਜੈ ਕੁਮਾਰ, ਪੂਰਨ ਸਿੰਘ, ਕੁਲਵੰਤ ਸਿੰਘ, ਨਰੇਸ਼ ਕੁਮਾਰ, ਜਸਵੰਤ ਸਿੰਘ ਤੇ ਹੋਰ ਹਾਜ਼ਰ ਸਨ।